
Top-5 Cricket News of the Day : 1 ਮਾਰਚ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਬਾਰਡਰ-ਗਾਵਸਕਰ ਟਰਾਫੀ ਦੇ ਤੀਸਰੇ ਟੈਸਟ ਮੈਚ 'ਚ ਆਸਟ੍ਰੇਲੀਆ ਦੇ ਖਿਲਾਫ ਬੁੱਧਵਾਰ ਨੂੰ ਸਪਿਨਿੰਗ ਪਿੱਚ 'ਤੇ ਭਾਰਤ ਸਿਰਫ 109 ਦੌੜਾਂ 'ਤੇ ਆਊਟ ਹੋ ਗਿਆ। ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ 22 ਦੌੜਾਂ ਬਣਾਈਆਂ, ਜਦਕਿ ਆਸਟ੍ਰੇਲੀਆ ਲਈ ਖੱਬੇ ਹੱਥ ਦੇ ਸਪਿਨਰ ਮੈਥਿਊ ਕੁਹਨੇਮੈਨ ਨੇ 16 ਦੌੜਾਂ ਦੇ ਕੇ ਪੰਜ ਵਿਕਟਾਂ ਅਤੇ ਆਫ ਸਪਿੰਨਰ ਨਾਥਨ ਲਿਓਨ ਨੇ 35 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
2. ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਇਸ ਸਮੇਂ ਬੱਲੇ ਦੇ ਨਾਲ-ਨਾਲ ਗੇਂਦ ਨਾਲ ਵੀ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਹਨ। ਆਸਟ੍ਰੇਲੀਆ ਖਿਲਾਫ ਇੰਦੌਰ ਟੈਸਟ ਦੀ ਪਹਿਲੀ ਪਾਰੀ 'ਚ ਉਹ ਬੱਲੇ ਨਾਲ ਨਹੀਂ ਚੱਲਿਆ ਪਰ ਗੇਂਦ ਨਾਲ ਉਸ ਨੂੰ ਪਹਿਲੀ ਸਫਲਤਾ ਮਿਲੀ। ਟ੍ਰੈਵਿਸ ਹੈੱਡ ਨੂੰ ਐੱਲ.ਬੀ.ਡਬਲਿਊ. ਕਰਦੇ ਹੀ ਜਡੇਜਾ ਨੇ ਇਤਿਹਾਸ ਦੇ ਪੰਨਿਆਂ 'ਚ ਆਪਣਾ ਨਾਂ ਦਰਜ ਕਰਵਾ ਲਿਆ। ਟ੍ਰੈਵਿਸ ਹੈੱਡ ਦੀ ਵਿਕਟ ਲੈ ਕੇ ਜਡੇਜਾ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 500 ਵਿਕਟਾਂ ਵੀ ਪੂਰੀਆਂ ਕੀਤੀਆਂ ਅਤੇ ਇਸ ਨਾਲ ਉਹ ਮਹਾਨ ਕਪਿਲ ਦੇਵ ਦੇ ਨਾਲ ਇਕ ਅਨੋਖੇ ਕਲੱਬ 'ਚ ਦਾਖਲ ਹੋ ਗਿਆ।