
Top-5 Cricket News of the Day : 12 ਫਰਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਭਾਰਤ ਆਸਟ੍ਰੇਲੀਆ ਮੈਚ ਤੋਂ ਬਾਅਦ ਜਦੋਂ ਇਕ ਰਿਪੋਰਟਰ ਨੇ ਰੋਹਿਤ ਸ਼ਰਮਾ ਤੋਂ ਆਸਟ੍ਰੇਲੀਆ ਦੀ ਸੀਰੀਜ਼ 'ਚ ਵਾਪਸੀ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਰੋਹਿਤ ਸ਼ਰਮਾ ਵੀ ਉਸ ਸਵਾਲ ਤੋਂ ਹੈਰਾਨ ਰਹਿ ਗਏ। ਇਸ ਰਿਪੋਰਟਰ ਨੇ ਰੋਹਿਤ ਨੂੰ ਭਾਰਤ ਦੇ 2020-21 ਦੇ ਆਸਟ੍ਰੇਲੀਆ ਦੌਰੇ ਦੀ ਯਾਦ ਦਿਵਾਈ ਜਿੱਥੇ ਭਾਰਤ ਨੇ ਪਹਿਲਾ ਟੈਸਟ ਮੈਚ ਹਾਰਨ ਦੇ ਬਾਵਜੂਦ ਅਜਿੰਕਯ ਰਹਾਣੇ ਦੀ ਕਪਤਾਨੀ ਹੇਠ ਟੈਸਟ ਸੀਰੀਜ਼ 2-1 ਨਾਲ ਜਿੱਤੀ ਸੀ। ਸ਼ਨੀਵਾਰ ਨੂੰ ਵੀਸੀਏ ਸਟੇਡੀਅਮ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ, ਰੋਹਿਤ ਨੂੰ ਇੱਕ ਪੱਤਰਕਾਰ ਦੁਆਰਾ ਪੁੱਛਿਆ ਗਿਆ ਕਿ ਕੀ ਆਸਟਰੇਲੀਆ ਵੀ ਬਾਕੀ ਤਿੰਨ ਮੈਚਾਂ ਵਿੱਚ ਭਾਰਤ ਵਾਂਗ ਵਾਪਸੀ ਕਰ ਸਕਦਾ ਹੈ ਇਸ ਸਵਾਲ ਤੇ ਰੋਹਿਤ ਦਾ ਰਿਐਕਸ਼ਨ ਕਾਫੀ ਵਾਇਰਲ ਹੋ ਰਿਹਾ ਹੈ।
2. ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਮਹਿਲਾ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਭਾਰਤੀ ਟੀਮ ਆਪਣਾ ਪਹਿਲਾ ਮੈਚ ਪਾਕਿਸਤਾਨ ਦੀ ਮਹਿਲਾ ਟੀਮ ਨਾਲ ਖੇਡੇਗੀ। ਇਸ ਮੈਚ 'ਚ ਇਕ ਪਾਕਿਸਤਾਨੀ ਖਿਡਾਰੀ ਭਾਰਤ ਲਈ ਮੁਸੀਬਤ ਬਣ ਸਕਦੀ ਹੈ। ਮਹਾਨ ਵਸੀਮ ਅਕਰਮ ਨੇ ਵੀ ਇਸ ਪਾਕਿਸਤਾਨੀ ਖਿਡਾਰੀ ਦੀ ਤਾਰੀਫ ਕੀਤੀ ਹੈ। ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਹਮਲਾਵਰ ਬੱਲੇਬਾਜ਼ ਆਇਸ਼ਾ ਨਸੀਮ ਦੀ ਜੋ ਲੰਬੇ ਛੱਕੇ ਮਾਰਨ ਲਈ ਜਾਣੀ ਜਾਂਦੀ ਹੈ।