ਇਹ ਹਨ 13 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਯੋਗਰਾਜ ਸਿੰਘ ਨੇ ਦਿੱਤਾ ਅਰਜੁਨ ਤੇਂਦੁਲਕਰ ਨੂੰ ਲੈ ਕੇ ਵੱਡਾ ਬਿਆਨ
Top-5 Cricket News of the Day : 13 ਜਨਵਰੀ 2025 ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ
Top-5 Cricket News of the Day : 13 ਜਨਵਰੀ 2025 ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਚੈਂਪੀਅਨਸ ਟਰਾਫੀ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ 8 ਟੀਮਾਂ ਵਿਚਾਲੇ ਹੋਣ ਵਾਲੇ ਇਸ ਟੂਰਨਾਮੈਂਟ ਤੋਂ ਪਹਿਲਾਂ ਭਵਿੱਖਬਾਣੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸ ਲੜੀ 'ਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਆਈਸੀਸੀ ਚੈਂਪੀਅਨਜ਼ ਟਰਾਫੀ 2025 'ਚ ਭਾਰਤ 'ਤੇ ਪਾਕਿਸਤਾਨ ਦੀ ਜਿੱਤ ਹੋਵੇਗੀ।
Trending
2. ਸਾਬਕਾ ਭਾਰਤੀ ਬੱਲੇਬਾਜ਼ ਰੌਬਿਨ ਉਥੱਪਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਸਨੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਅਤੇ ਇਹਨਾਂ ਵਿੱਚੋਂ ਇੱਕ ਖੁਲਾਸਾ ਅੰਬਾਤੀ ਰਾਇਡੂ ਨੂੰ 2019 ਵਿਸ਼ਵ ਕੱਪ ਟੀਮ ਤੋਂ ਬਾਹਰ ਕਰਨ ਬਾਰੇ ਵੀ ਹੈ। ਉੱਥਪਾ ਨੇ ਕਿਹਾ ਕਿ ਉਸ ਸਮੇਂ ਦੇ ਕਪਤਾਨ ਵਿਰਾਟ ਕੋਹਲੀ ਦੇ ਕਰਕੇ ਰਾਇਡੂ ਨੂੰ ਬਾਹਰ ਕੀਤਾ ਗਿਆ ਸੀ।
3. ਸਾਬਕਾ ਭਾਰਤੀ ਕ੍ਰਿਕਟਰ ਅਤੇ ਤਜਰਬੇਕਾਰ ਕੋਚ ਯੋਗਰਾਜ ਸਿੰਘ ਆਪਣੇ ਨਵੇਂ ਇੰਟਰਵਿਊ ਕਾਰਨ ਇਕ ਵਾਰ ਫਿਰ ਵਾਇਰਲ ਹੋ ਰਹੇ ਹਨ। ਐੱਮਐੱਸ ਧੋਨੀ 'ਤੇ ਅਕਸਰ ਨਿਸ਼ਾਨਾ ਸਾਧਣ ਵਾਲੇ ਯੋਗਰਾਜ ਨੇ ਇਸ ਇੰਟਰਵਿਊ 'ਚ ਆਪਣੇ ਦੇਸੀ ਅੰਦਾਜ਼ 'ਚ ਗੱਲ ਕੀਤੀ ਅਤੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਨੂੰ ਲੈ ਕੇ ਵੀ ਵੱਡਾ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਰਜੁਨ ਨੂੰ ਉਹਨਾਂ ਦੇ ਕੋਲ ਇੱਕ ਸਾਲ ਦੇ ਲਈ ਛੱਡ ਦਿਊ ਫਿਰ ਦੇਖੋ ਕੀ ਹੁੰਦਾ ਹੈ।
4. ਆਸਟਰੇਲੀਆ ਨੇ ਅਗਲੇ ਮਹੀਨੇ ਤੋਂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ 15 ਮੈਂਬਰੀ ਮੁੱਢਲੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ 'ਚ ਪੈਟ ਕਮਿੰਸ ਅਤੇ ਜੋਸ਼ ਹੇਜ਼ਲਵੁੱਡ ਸ਼ਾਮਲ ਹਨ, ਜੋ ਆਉਣ ਵਾਲੇ ਸ਼੍ਰੀਲੰਕਾ ਦੌਰੇ ਲਈ ਆਸਟ੍ਰੇਲੀਆ ਟੀਮ ਦਾ ਹਿੱਸਾ ਨਹੀਂ ਹਨ।
Also Read: Funding To Save Test Cricket
5. ਪੰਜਾਬ ਕਿੰਗਜ਼ ਨੇ ਅਧਿਕਾਰਤ ਤੌਰ 'ਤੇ ਸ਼੍ਰੇਅਸ ਅਈਅਰ ਨੂੰ ਇੰਡੀਅਨ ਪ੍ਰੀਮੀਅਰ ਲੀਗ 2025 ਲਈ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਇਹ ਘੋਸ਼ਣਾ ਐਤਵਾਰ ਰਾਤ ਨੂੰ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ 'ਤੇ ਕੀਤੀ ਗਈ, ਜਿੱਥੇ ਅਈਅਰ ਪੰਜਾਬ ਕਿੰਗਜ਼ ਦੇ ਸਾਥੀਆਂ ਯੁਜਵੇਂਦਰ ਚਾਹਲ ਅਤੇ ਸ਼ਸ਼ਾਂਕ ਸਿੰਘ ਦੇ ਨਾਲ ਮਹਿਮਾਨ ਵਜੋਂ ਦਿਖਾਈ ਦਿੱਤੇ।