ਇਹ ਹਨ 13 ਮਾਰਚ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਭਾਰਤ ਨੇ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ 2-1 ਨਾਲ ਜਿੱਤੀ
Top-5 Cricket News of the Day : 13 ਮਾਰਚ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁੱਝ ਹੋਇਆ। ਆਓ ਤੁਹਾਨੂੰ ਦੱਸਦੇ ਹਾਂ ਇਸ ਦਿਨ ਦੀਆਂ ਟਾੱਪ 5 ਕ੍ਰਿਕਟ ਖਬਰਾਂ।
Top-5 Cricket News of the Day : 13 ਮਾਰਚ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਇੰਗਲੈਂਡ ਕ੍ਰਿਕਟ ਟੀਮ ਦੇ ਟੈਸਟ ਕਪਤਾਨ ਬੇਨ ਸਟੋਕਸ ਫਿਲਹਾਲ ਕ੍ਰਿਕਟ ਨਹੀਂ ਖੇਡ ਰਹੇ ਹਨ ਪਰ ਇਸ ਦੇ ਬਾਵਜੂਦ ਉਹ ਲਾਈਮਲਾਈਟ ਵਿੱਚ ਆ ਗਏ ਹਨ। ਅਸਲ 'ਚ ਲੰਡਨ ਦੇ ਕਿੰਗਜ਼ ਕਰਾਸ ਰੇਲਵੇ ਸਟੇਸ਼ਨ ਤੋਂ ਬੇਨ ਸਟੋਕਸ ਦਾ ਬੈਗ ਚੋਰੀ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
Trending
2. ਨਿਊਜ਼ੀਲੈਂਡ ਨੇ ਕ੍ਰਾਈਸਟਚਰਚ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਸ਼੍ਰੀਲੰਕਾ ਨੂੰ 2 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਕੀਵੀ ਟੀਮ ਦੀ ਇਸ ਜਿੱਤ ਦਾ ਟੀਮ ਇੰਡੀਆ ਨੂੰ ਫਾਇਦਾ ਹੋਇਆ ਹੈ ਅਤੇ ਹੁਣ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ ਅਤੇ ਹੁਣ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ।
3. ਅਨੁਸ਼ਕਾ ਸ਼ਰਮਾ ਨੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਲੈ ਕੇ ਇਕ ਅਜਿਹਾ ਖੁਲਾਸਾ ਕੀਤਾ ਹੈ, ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਮਜ਼ਾਕੀਆ ਕਿੱਸਾ ਸਾਂਝਾ ਕਰਦੇ ਹੋਏ ਅਨੁਸ਼ਕਾ ਨੇ ਦੱਸਿਆ ਕਿ ਬਾਲੀਵੁੱਡ ਸਿਤਾਰੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਉਸ ਨੂੰ ਆਪਣੇ ਘਰ ਡਿਨਰ ਲਈ ਬੁਲਾਇਆ ਸੀ ਪਰ ਫਿਰ ਅਨੁਸ਼ਕਾ ਨੇ ਕੈਟ ਨੂੰ ਕਿਹਾ ਕਿ ਉਹ ਅਤੇ ਵਿਰਾਟ 6 ਵਜੇ ਹੀ ਡਿਨਰ ਕਰ ਲੈਂਦੇ ਹਨ।
4. ਮੇਹਿਦੀ ਹਸਨ ਮਿਰਾਜ਼ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਨਜਮੁਲ ਹੁਸੈਨ ਸ਼ਾਂਤੋ ਦੀ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਢਾਕਾ 'ਚ ਖੇਡੇ ਗਏ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਬੰਗਲਾਦੇਸ਼ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਫਾਰਮੈਟ 'ਚ ਇੰਗਲੈਂਡ ਖਿਲਾਫ ਬੰਗਲਾਦੇਸ਼ ਦੀ ਇਹ ਪਹਿਲੀ ਦੁਵੱਲੀ ਸੀਰੀਜ਼ ਜਿੱਤ ਹੈ । ਇੰਗਲੈਂਡ ਦੀਆਂ 117 ਦੌੜਾਂ ਦੇ ਜਵਾਬ 'ਚ ਬੰਗਲਾਦੇਸ਼ ਨੇ 18.5 ਓਵਰਾਂ 'ਚ 6 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ।
Also Read: Cricket Tales
5. ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਵਿਚ ਖੇਡਿਆ ਗਿਆ ਚੌਥਾ ਅਤੇ ਆਖਰੀ ਟੈਸਟ ਮੈਚ ਡ੍ਰਾ ਹੋ ਗਿਆ ਹੈ। ਇਸ ਟੈਸਟ ਦੇ ਡ੍ਰਾਅ ਹੋਣ ਦੇ ਨਾਲ ਭਾਰਤ ਨੇ ਚਾਰ ਮੈਚਾਂ ਦੀ ਇਹ ਸੀਰੀਜ 2-1 ਨਾਲ ਜਿੱਤ ਲਈ ਹੈ।