
Top-5 Cricket News of the Day : 17 ਮਾਰਚ 2025 ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਸਚਿਨ ਤੇਂਦੁਲਕਰ ਦੀ ਕਪਤਾਨੀ ਵਾਲੀ ਇੰਡੀਆ ਮਾਸਟਰਜ਼ ਨੇ ਅੰਤਰਰਾਸ਼ਟਰੀ ਮਾਸਟਰਜ਼ ਲੀਗ T20 2025 ਦਾ ਖਿਤਾਬ ਜਿੱਤ ਲਿਆ ਹੈ। 16 ਮਾਰਚ ਦਿਨ ਐਤਵਾਰ ਨੂੰ ਸ਼ਹੀਦ ਵੀਰ ਨਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ ਰਾਏਪੁਰ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਇੰਡੀਆ ਮਾਸਟਰਜ਼ ਨੇ ਵਿਰੋਧੀ ਟੀਮ ਵੈਸਟ ਇੰਡੀਜ਼ ਮਾਸਟਰਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ।
2. ਸ਼ਸ਼ਾਂਕ ਸਿੰਘ ਨੇ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਨੂੰ ਆਪਣੇ ਡ੍ਰੀਮ ਕਪਤਾਨ ਦੱਸਿਆ ਅਤੇ ਜ਼ਿੰਦਗੀ 'ਚ ਇਕ ਵਾਰ ਉਸ ਦੇ ਅਧੀਨ ਖੇਡਣ ਦੀ ਇੱਛਾ ਜ਼ਾਹਰ ਕੀਤੀ। ਸ਼ਸ਼ਾਂਕ ਨੇ ਰੋਹਿਤ ਦੀ ਚੀਜ਼ਾਂ ਨੂੰ ਸਾਧਾਰਨ ਰੱਖਣ ਦੀ ਆਦਤ ਅਤੇ ਖਿਡਾਰੀਆਂ ਨਾਲ ਮੈਦਾਨ 'ਤੇ ਉਨ੍ਹਾਂ ਦੇ ਬੋਲਣ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਮੌਜੂਦਾ ਸਮੇਂ ਦਾ ਸਭ ਤੋਂ ਵਧੀਆ ਕਪਤਾਨ ਵੀ ਕਿਹਾ।