X close
X close

ਇਹ ਹਨ 17 ਮਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਲਖਨਊ ਨੇ ਮੁੰਬਈ ਨੂੰ 5 ਦੌੜ੍ਹਾਂ ਨਾਲ ਹਰਾਇਆ

Top-5 Cricket News of the Day : 17 ਮਈ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁੱਝ ਹੋਇਆ। ਆਓ ਤੁਹਾਨੂੰ ਦੱਸਦੇ ਹਾਂ ਇਸ ਦਿਨ ਦੀਆਂ ਟਾੱਪ 5 ਕ੍ਰਿਕਟ ਖਬਰਾਂ।

Shubham Yadav
By Shubham Yadav May 17, 2023 • 13:53 PM

Top-5 Cricket News of the Day : 17 ਮਈ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਇਸ ਸੀਜ਼ਨ 'ਚ ਯਸ਼ਸਵੀ ਜਾਯਸਵਾਲ ਅਤੇ ਰਿੰਕੂ ਸਿੰਘ ਵੱਲੋਂ ਦਿਖਾਈ ਗਈ ਫਾਰਮ ਨੂੰ ਦੇਖ ਕੇ ਕੁਝ ਸਾਬਕਾ ਖਿਡਾਰੀਆਂ ਅਤੇ ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਨੂੰ ਜਲਦ ਤੋਂ ਜਲਦ ਭਾਰਤੀ ਟੀਮ 'ਚ ਸ਼ਾਮਲ ਕਰਨਾ ਚਾਹੀਦਾ ਹੈ। ਭਾਰਤੀ ਟੀਮ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਵੀ ਇਨ੍ਹਾਂ ਦੋਵਾਂ ਨੂੰ ਤੁਰੰਤ ਭਾਰਤੀ ਟੀਮ 'ਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ।

Trending


2. ਇੰਡੀਅਨ ਪ੍ਰੀਮੀਅਰ ਲੀਗ 2023 ਦਾ 63ਵਾਂ ਮੈਚ ਮੰਗਲਵਾਰ (16 ਮਈ) ਨੂੰ ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਗਿਆ ਜਿਸ ਨੂੰ ਐਲਐਸਜੀ ਟੀਮ ਨੇ ਆਪਣੇ ਘਰੇਲੂ ਮੈਦਾਨ 'ਤੇ ਰੋਮਾਂਚਕ ਅੰਦਾਜ਼ ਵਿੱਚ ਆਖਰੀ ਓਵਰ ਵਿੱਚ 11 ਦੌੜਾਂ ਦਾ ਬਚਾਅ ਕਰਦਿਆਂ ਜਿੱਤ ਲਿਆ।

3. ਮੁੰਬਈ ਅਤੇ ਲ਼ਖਨਊ ਦੇ ਮੈਚ ਦੌਰਾਨ ਕਈ ਵਾਰ ਪ੍ਰਸ਼ੰਸਕਾਂ ਨੂੰ ਵਿਰਾਟ ਕੋਹਲੀ ਦਾ ਨਾਂ ਲੈ ਕੇ ਨਵੀਨ-ਉਲ-ਹੱਕ ਨੂੰ ਚਿੜਾਉਂਦੇ ਦੇਖਿਆ ਗਿਆ। ਪਾਵਰਪਲੇ 'ਚ ਜਦੋਂ ਨਵੀਨ ਆਪਣਾ ਦੂਜਾ ਓਵਰ ਸੁੱਟਣ ਆਏ ਤਾਂ ਪ੍ਰਸ਼ੰਸਕਾਂ ਨੇ ਵਿਰਾਟ ਕੋਹਲੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਫਿਰ ਇਸ ਓਵਰ 'ਚ ਰੋਹਿਤ ਸ਼ਰਮਾ ਨੇ ਛੱਕਾ ਲਗਾ ਕੇ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਇਕ ਹੋਰ ਮੌਕਾ ਦਿੱਤਾ। ਨਵੀਨ ਦੀ ਗੇਂਦ ਨੂੰ ਬਾਊਂਡਰੀ ਪਾਰ ਕਰਦਾ ਦੇਖ ਕੇ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਕੋਹਲੀ, ਕੋਹਲੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

4. IPL 2023 ਦੇ 63ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 5 ਦੌੜਾਂ ਨਾਲ ਹਰਾ ਕੇ ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਦੇ ਘਰੇਲੂ ਮੈਦਾਨ (ਇਕਾਨਾ ਕ੍ਰਿਕਟ ਸਟੇਡੀਅਮ) 'ਤੇ ਇਹ ਲਖਨਊ ਦਾ ਆਖਰੀ ਲੀਗ ਮੈਚ ਸੀ, ਅਜਿਹੇ 'ਚ ਉਨ੍ਹਾਂ ਨੇ ਇਸ ਆਖਰੀ ਮੈਚ 'ਚ ਨਾ ਸਿਰਫ ਆਪਣੇ ਪ੍ਰਸ਼ੰਸਕਾਂ ਨੂੰ ਜਿੱਤ ਦਾ ਤੋਹਫਾ ਦਿੱਤਾ, ਸਗੋਂ ਇਸ ਦੇ ਨਾਲ ਹੀ ਮੈਚ ਜਿੱਤ ਕੇ ਪੂਰੇ ਗਰਾਊਂਡ ਦਾ ਚੱਕਰ ਲਗਾਇਆ ਅਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

Also Read: Cricket Tales

5. ਮੁੰਬਈ ਦੇ ਖਿਲਾਫ ਮੈਚ ਜੇਤੂ ਗੇਂਦਬਾਜ਼ੀ ਤੋਂ ਬਾਅਦ ਮੋਹਸਿਨ ਨੇ ਕਿਹਾ ਕਿ ਮੇਰੇ ਪਿਤਾ ਨੂੰ ਕੱਲ੍ਹ ਆਈਸੀਯੂ ਤੋਂ ਛੁੱਟੀ ਮਿਲੀ ਹੈ ਅਤੇ ਉਹ ਪਿਛਲੇ 10 ਦਿਨਾਂ ਤੋਂ ਹਸਪਤਾਲ ਵਿੱਚ ਹਨ ਅਤੇ ਮੈਂ ਉਨ੍ਹਾਂ ਲਈ ਅਜਿਹਾ ਪ੍ਰਦਰਸ਼ਨ ਕੀਤਾ ਹੈ, ਉਹ ਜ਼ਰੂਰ ਦੇਖ ਰਹੇ ਹੋਣਗੇ।