
Top-5 Cricket News of the Day : 18 ਮਾਰਚ 2025 ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਧਾਕੜ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਸੋਮਵਾਰ 17 ਮਾਰਚ ਨੂੰ ਬੱਲੇ ਨਾਲ ਨਹੀਂ ਬਲਕਿ ਗੇਂਦ ਨਾਲ ਇਤਿਹਾਸ ਰਚ ਦਿੱਤਾ। ਉਸ ਨੇ ਗੁਹਾਟੀ 'ਚ ਹਰਿਆਣਾ ਅਤੇ ਕਰਨਾਟਕ ਵਿਚਾਲੇ ਖੇਡੇ ਜਾ ਰਹੇ ਮਹਿਲਾ ਅੰਡਰ 23 ਟਰਾਫੀ ਦੇ ਪ੍ਰੀ-ਕੁਆਰਟਰ ਫਾਈਨਲ ਦੌਰਾਨ ਹੈਟ੍ਰਿਕ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਟੂਰਨਾਮੈਂਟ 'ਚ ਹਰਿਆਣਾ ਦੀ ਕਪਤਾਨੀ ਕਰ ਰਹੀ ਸ਼ੈਫਾਲੀ ਨੇ ਹੈਟ੍ਰਿਕ ਲੈ ਕੇ ਸਭ ਦਾ ਮਨ ਮੋਹ ਲਿਆ ਹੈ ਅਤੇ ਇਸੇ ਕਾਰਨ ਉਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
2. ਇੰਡੀਅਨ ਪ੍ਰੀਮੀਅਰ ਲੀਗ (IPL) 2025 ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ (LSG) ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਫਰੈਂਚਾਈਜ਼ੀ ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਇੰਡੀਅਨ ਪ੍ਰੀਮੀਅਰ ਲੀਗ 2025 ਤੋਂ ਪਹਿਲਾਂ ਬੈਂਗਲੁਰੂ ਵਿੱਚ ਬੀਸੀਸੀਆਈ ਸੈਂਟਰ ਆਫ ਐਕਸੀਲੈਂਸ ਵਿੱਚ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ। ਮਯੰਕ ਨਵੰਬਰ 2024 ਵਿੱਚ ਦੱਖਣੀ ਅਫਰੀਕਾ ਦੇ ਟੀ-20 ਦੌਰੇ ਤੋਂ ਪਹਿਲਾਂ ਸੱਟ ਲੱਗਣ ਤੋਂ ਬਾਅਦ ਮੁੜ ਵਸੇਬੇ ਤੋਂ ਗੁਜ਼ਰ ਰਿਹਾ ਹੈ।