ਇਹ ਹਨ 19 ਮਾਰਚ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਸੋਫੀ ਡਿਵਾਈਨ ਨੇ ਗੁਜਰਾਤ ਖਿਲਾਫ ਖੇਲੀ ਰਿਕਾਰਡ 99 ਦੌੜ੍ਹਾਂ ਦੀ ਪਾਰੀ
Top-5 Cricket News of the Day : 19 ਮਾਰਚ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁੱਝ ਹੋਇਆ। ਆਓ ਤੁਹਾਨੂੰ ਦੱਸਦੇ ਹਾਂ ਇਸ ਦਿਨ ਦੀਆਂ ਟਾੱਪ 5 ਕ੍ਰਿਕਟ ਖਬਰਾਂ।
Top-5 Cricket News of the Day : 19 ਮਾਰਚ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਬੰਗਲਾਦੇਸ਼ ਨੇ ਸਿਲਹਟ ਵਿੱਚ ਪਹਿਲੇ ਵਨਡੇ ਵਿੱਚ ਆਇਰਲੈਂਡ ਨੂੰ 183 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਨੇ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 338 ਦੌੜਾਂ ਬਣਾਈਆਂ ਪਰ ਜਦੋਂ ਆਇਰਲੈਂਡ ਦੀ ਟੀਮ ਇਸ ਪਹਾੜੀ ਟੀਚੇ ਦਾ ਪਿੱਛਾ ਕਰਨ ਉਤਰੀ ਤਾਂ ਉਸ ਦੀ ਪੂਰੀ ਟੀਮ 30.5 ਓਵਰਾਂ 'ਚ 155 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
Trending
2. PSL ਫਾਈਨਲ: ਪਾਕਿਸਤਾਨ ਸੁਪਰ ਲੀਗ 2023 ਦੇ ਫਾਈਨਲ ਮੈਚ ਵਿੱਚ, ਲਾਹੌਰ ਕਲੰਦਰਜ਼ ਦੀ ਟੀਮ ਨੇ ਮੁਲਤਾਨ ਸੁਲਤਾਨ ਨੂੰ 1 ਦੌੜ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਖਿਤਾਬ ਜਿੱਤ ਲਿਆ। ਇਸ ਰੋਮਾਂਚਕ ਮੈਚ 'ਚ ਲਾਹੌਰ ਕਲੰਦਰਜ਼ ਦੇ ਨੌਜਵਾਨ ਤੇਜ਼ ਗੇਂਦਬਾਜ਼ ਜ਼ਮਾਨ ਖਾਨ ਨੇ ਦਬਾਅ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਖਰੀ ਓਵਰ 'ਚ 13 ਦੌੜਾਂ ਨਹੀਂ ਬਣਨ ਦਿੱਤੀਆਂ।
3. ਵੈਸਟਇੰਡੀਜ਼ ਕ੍ਰਿਕਟ ਟੀਮ ਨੇ ਸ਼ਨੀਵਾਰ (18 ਮਾਰਚ) ਨੂੰ ਈਸਟ ਲੰਡਨ ਦੇ ਬਫੇਲੋ ਪਾਰਕ ਵਿੱਚ ਖੇਡੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ 48 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾ ਵਨਡੇ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਵੈਸਟਇੰਡੀਜ਼ ਦੀਆਂ 335 ਦੌੜਾਂ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 41.4 ਓਵਰਾਂ 'ਚ 287 ਦੌੜਾਂ 'ਤੇ ਆਲ ਆਊਟ ਹੋ ਗਈ।
4. ਮਹਿਲਾ ਪ੍ਰੀਮੀਅਰ ਲੀਗ 2023 ਦਾ 15ਵਾਂ ਮੈਚ ਯੂਪੀ ਵਾਰੀਅਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡਿਆ ਗਿਆ, ਜਿਸ ਨੂੰ ਯੂਪੀ ਦੀ ਟੀਮ ਨੇ 5 ਵਿਕਟਾਂ ਨਾਲ ਜਿੱਤ ਲਿਆ। ਇਸ ਮੈਚ ਵਿੱਚ ਯੂਪੀ ਵਾਰੀਅਰਜ਼ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੋਫੀ ਏਕਲਸਟੋਨ, ਦੀਪਤੀ ਸ਼ਰਮਾ ਅਤੇ ਰਾਜੇਸ਼ਵਰੀ ਗਾਇਕਵਾੜ ਨੇ ਸ਼ਾਨਦਾਾਰ ਗੇਂਦਬਾਜ਼ੀ ਕੀਤੀ, ਜਦਕਿ ਤਾਹਲੀਆ ਮੈਕਗ੍ਰਾ ਅਤੇ ਗ੍ਰੇਸ ਹੈਰਿਸ ਨੇ ਬੱਲੇ ਨਾਲ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
Also Read: Cricket Tales
5. ਰਾਇਲ ਚੈਲੰਜਰਜ਼ ਬੰਗਲੌਰ ਮਹਿਲਾ ਟੀਮ ਨੇ ਮਹਿਲਾ ਪ੍ਰੀਮੀਅਰ ਲੀਗ 2023 ਦੇ 16ਵੇਂ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾ ਕੇ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਮੈਚ ਵਿੱਚ ਆਰਸੀਬੀ ਨੇ ਗੁਜਰਾਤ ਨੂੰ ਸਿਰਫ਼ 15.3 ਓਵਰਾਂ ਵਿੱਚ ਇੱਕ ਤਰਫਾ ਅੰਦਾਜ਼ ਵਿੱਚ ਹਰਾਇਆ। ਆਰਸੀਬੀ ਲਈ ਇਸ ਜਿੱਤ ਦੀ ਆਰਕੀਟੈਕਟ ਓਪਨਰ ਸੋਫੀ ਡਿਵਾਈਨ ਰਹੀ, ਜਿਸ ਨੇ ਸਿਰਫ 36 ਗੇਂਦਾਂ ਵਿੱਚ 99 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।