ਇਹ ਹਨ 2 ਫਰਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਭਾਰਤ ਨੇ ਨਿਉਜ਼ੀਲੈਂਡ ਨੂੂੰ ਤੀਜੇ ਟੀ-20 ਮੈਚ ਵਿਚ ਹਰਾਇਆ
Top-5 Cricket News of the Day : 2 ਫਰਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁੱਝ ਹੋਇਆ। ਆਓ ਤੁਹਾਨੂੰ ਦੱਸਦੇ ਹਾਂ ਇਸ ਦਿਨ ਦੀਆਂ ਟਾੱਪ 5 ਕ੍ਰਿਕਟ ਖਬਰਾਂ।
Top-5 Cricket News of the Day : 2 ਫਰਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਰਣਜੀ ਟਰਾਫੀ 2022-23 ਦੇ ਚੌਥੇ ਕੁਆਰਟਰ ਫਾਈਨਲ ਵਿੱਚ ਮੱਧ ਪ੍ਰਦੇਸ਼ ਦੀ ਟੀਮ ਜਿੱਤ ਤੋਂ ਸਿਰਫ਼ 187 ਦੌੜਾਂ ਦੂਰ ਹੈ ਜਦਕਿ ਉਸ ਦੀਆਂ ਅਜੇ 10 ਵਿਕਟਾਂ ਬਾਕੀ ਹਨ। ਆਂਧਰਾ ਪ੍ਰਦੇਸ਼ ਦੀ ਟੀਮ ਇਸ ਮੈਚ 'ਚ ਹਾਰ ਸਕਦੀ ਹੈ ਪਰ ਆਂਧਰਾ ਦੇ ਕਪਤਾਨ ਹਨੁਮਾ ਵਿਹਾਰੀ ਨੇ ਜੋ ਕੀਤਾ, ਉਸ ਨੇ ਦਿਖਾ ਦਿੱਤਾ ਕਿ ਉਹ ਕਿਸ ਚੀਜ਼ ਦਾ ਬਣਿਆ ਹੋਇਆ ਹੈ। ਇਸ ਮੈਚ ਦੀ ਪਹਿਲੀ ਪਾਰੀ ਵਿੱਚ ਹਨੁਮਾ ਦੇ ਖੱਬੇ ਹੱਥ ਦੀ ਗੁੱਟ ਵਿੱਚ ਫਰੈਕਚਰ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਲਈ ਖੇਡਣਾ ਲਗਭਗ ਅਸੰਭਵ ਸੀ ਪਰ ਉਹ ਟੁੱਟੇ ਹੋਏ ਹੱਥ ਨਾਲ ਆਪਣੀ ਟੀਮ ਲਈ ਖੇਡਿਆ ਅਤੇ 27 ਦੌੜਾਂ ਦੀ ਅਹਿਮ ਪਾਰੀ ਖੇਡੀ। ਇਸ ਤੋਂ ਬਾਅਦ ਉਹ ਦੂਜੀ ਪਾਰੀ ਵਿਚ ਵੀ ਬੱਲੇਬਾਜ਼ੀ ਲਈ ਆਇਆ ਅਤੇ 15 ਦੌੜ੍ਹਾਂ ਬਣਾਈਆਂ।
Trending
2. ਬੰਗਲਾਦੇਸ਼ ਖਿਲਾਫ ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਇੰਗਲੈਂਡ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਲੈੱਗ ਸਪਿਨਰ ਰੇਹਾਨ ਅਹਿਮਦ ਅਤੇ ਆਲਰਾਊਂਡਰ ਟਾਮ ਅਬੇਲ ਨੂੰ ਟੀਮ 'ਚ ਮੌਕਾ ਮਿਲਿਆ ਹੈ। ਏਬਲ ਨੂੰ ਪਹਿਲੀ ਵਾਰ ਇੰਗਲੈਂਡ ਦੀ ਟੀਮ ਵਿੱਚ ਮੌਕਾ ਮਿਲਿਆ। ਇਸ ਦੇ ਨਾਲ ਹੀ 18 ਸਾਲਾ ਰੇਹਾਨ ਨੇ ਦਸੰਬਰ 2022 'ਚ ਪਾਕਿਸਤਾਨ ਖਿਲਾਫ ਕਰਾਚੀ ਟੈਸਟ 'ਚ ਡੈਬਿਊ ਕੀਤਾ ਸੀ ਅਤੇ ਸੱਤ ਵਿਕਟਾਂ ਵੀ ਲਈਆਂ ਸਨ।
3. ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਵਨਡੇ 'ਚ ਆਪਣੇ ਹਰਫਨਮੌਲਾ ਪ੍ਰਦਰਸ਼ਨ ਨਾਲ ਰਿਕਾਰਡ ਬਣਾਇਆ ਹੈ। ਹਾਰਦਿਕ ਨੇ ਬੱਲੇਬਾਜ਼ੀ ਵਿੱਚ 17 ਗੇਂਦਾਂ ਵਿੱਚ 30 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ ਆਪਣੇ ਕੋਟੇ ਦੇ ਚਾਰ ਓਵਰਾਂ ਵਿੱਚ 16 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਪੰਡਯਾ ਨੂੰ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਸੀਰੀਜ਼' ਵੀ ਚੁਣਿਆ ਗਿਆ। ਤੀਜੇ ਵਨਡੇ ਦੌਰਾਨ ਹਾਰਦਿਕ ਨੇ ਕੁਝ ਖਾਸ ਰਿਕਾਰਡ ਆਪਣੇ ਨਾਂ ਕੀਤੇ।
4. IPL ਤੋਂ ਪਹਿਲਾਂ ਮਾਹੀ ਦਾ ਇੱਕ ਨਵਾਂ ਲੁੱਕ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਇੱਕ ਪੁਲਿਸ ਅਫਸਰ ਦੇ ਲੁੱਕ ਵਿੱਚ ਨਜ਼ਰ ਆ ਰਿਹਾ ਹੈ। ਫਿਲਹਾਲ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਅੱਗ ਵਾਂਗ ਫੈਲ ਗਈ ਹੈ, ਜਿਸ 'ਚ ਧੋਨੀ ਇਕ ਪੁਲਸ ਅਫਸਰ ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਧੋਨੀ ਨੇ ਇਹ ਲੁੱਕ ਐਡ ਸ਼ੂਟ ਲਈ ਲਿਆ ਹੈ। ਧੋਨੀ ਦੇ ਇਸ ਨਵੇਂ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧ ਗਈ ਹੈ ਅਤੇ ਉਹ ਇਸ ਵਿਗਿਆਪਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Also Read: Cricket Tales
5. ਆਸਟ੍ਰੇਲੀਆ ਦੇ ਡੈਸ਼ਿੰਗ ਓਪਨਰ ਡੇਵਿਡ ਵਾਰਨਰ ਦਾ ਭਾਰਤ ਪ੍ਰਤੀ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ ਅਤੇ ਉਹ ਸਮੇਂ-ਸਮੇਂ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ ਪਰ ਇਸ ਦੇ ਨਾਲ ਹੀ ਉਹ ਬਾਲੀਵੁੱਡ ਅਤੇ ਟਾਲੀਵੁੱਡ ਫਿਲਮਾਂ ਦੇ ਸੀਨ ਰੀਕ੍ਰਿਏਟ ਕਰਦੇ ਵੀ ਨਜ਼ਰ ਆ ਚੁੱਕੇ ਹਨ ਅਤੇ ਹੁਣ ਉਹਨਾਂ ਨੇ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦੇ ਕੁਝ ਸੀਨ ਰਿਕ੍ਰਿਏਟ ਕੀਤੇ ਹਨ।