
Top-5 Cricket News of the Day : 20 ਮਾਰਚ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਦੂਜੇ ਵਨਡੇ 'ਚ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਰੋਹਿਤ ਪ੍ਰੈੱਸ ਕਾਨਫਰੰਸ 'ਚ ਆਏ ਜਿੱਥੇ ਕਪਤਾਨ ਤੋਂ ਬੁਮਰਾਹ ਦੀ ਲੰਬੇ ਸਮੇਂ ਤੱਕ ਗੈਰਹਾਜ਼ਰੀ ਬਾਰੇ ਪੁੱਛਿਆ ਗਿਆ। ਜਿਸ 'ਤੇ ਰੋਹਿਤ ਨੇ ਜਵਾਬ ਦਿੱਤਾ, ''(ਜਸਪ੍ਰੀਤ) ਬੁਮਰਾਹ ਪਿਛਲੇ ਅੱਠ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਗੈਰਹਾਜ਼ਰ ਹੈ, ਲੋਕਾਂ ਅਤੇ ਟੀਮ ਨੂੰ ਇਸਦੀ ਆਦਤ ਹੋ ਗਈ ਹੈ। ਬੁਮਰਾਹ ਦੀ ਜਗ੍ਹਾ ਭਰਨਾ ਬਹੁਤ ਮੁਸ਼ਕਲ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਵਧੀਆ ਗੇਂਦਬਾਜ਼ ਹੈ ਪਰ ਹੁਣ ਉਹ ਸਾਡੇ ਲਈ ਉਪਲਬਧ ਨਹੀਂ ਹੈ। ਇਸ ਲਈ ਸਿਰਫ਼ ਇਸ ਬਾਰੇ ਸੋਚਦੇ ਹੀ ਨਾ ਰਹੋ।”
2. ਦਿਮੁਥ ਕਰੁਣਾਰਤਨੇ ਨੇ ਨਿਊਜ਼ੀਲੈਂਡ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ 2-0 ਦੀ ਹਾਰ ਤੋਂ ਬਾਅਦ ਸ਼੍ਰੀਲੰਕਾ ਦੀ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਕਰੁਣਾਰਤਨੇ ਨੇ ਸ਼੍ਰੀਲੰਕਾ ਕ੍ਰਿਕਟ ਚੋਣ ਕਮੇਟੀ ਨੂੰ ਸੂਚਿਤ ਕੀਤਾ ਹੈ ਕਿ ਉਹ ਆਇਰਲੈਂਡ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਅਦ ਕਪਤਾਨੀ ਛੱਡ ਦੇਣਗੇ। ਹਾਲਾਂਕਿ ਬੋਰਡ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।