
Top-5 Cricket News of the Day : 20 ਸਤੰਬਰ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਦਿਨ ਦੀਆਂ ਟਾੱਪ-5 ਖਬਰਾਂ।
1. ਮੁਹੰਮਦ ਸਿਰਾਜ ਨੇ ਸ਼੍ਰੀਲੰਕਾ ਖਿਲਾਫ ਏਸ਼ੀਆ ਕੱਪ ਫਾਈਨਲ 'ਚ ਗੇਂਦ ਨਾਲ ਤਬਾਹੀ ਮਚਾਉਣ ਤੋਂ ਬਾਅਦ ਆਈਸੀਸੀ ਰੈਂਕਿੰਗ 'ਚ ਲੰਬੀ ਛਾਲ ਮਾਰੀ ਹੈ। ਇਹ ਭਾਰਤੀ ਤੇਜ਼ ਗੇਂਦਬਾਜ਼ ਇੱਕ ਵਾਰ ਫਿਰ ਗੇਂਦਬਾਜ਼ਾਂ ਦੀ ਆਈਸੀਸੀ ਪੁਰਸ਼ ਵਨਡੇ ਰੈਂਕਿੰਗ ਵਿੱਚ ਨੰਬਰ ਇੱਕ ਬਣ ਗਿਆ ਹੈ। ਮੁਹੰਮਦ ਸਿਰਾਜ ਨੇ ਕੋਲੰਬੋ 'ਚ ਖੇਡੇ ਗਏ ਏਸ਼ੀਆ ਕੱਪ ਫਾਈਨਲ 'ਚ ਸ਼੍ਰੀਲੰਕਾ ਖਿਲਾਫ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ ਅਤੇ ਇਸ ਪ੍ਰਦਰਸ਼ਨ ਦੀ ਬਦੌਲਤ ਉਹ ਇਕ ਵਾਰ ਫਿਰ ਨੰਬਰ ਇਕ ਬਣ ਗਿਆ ਹੈ।
2. ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਦੇ ਅੰਗੂਠੇ 'ਚ ਵੀਰਵਾਰ ਨੂੰ ਇੰਗਲੈਂਡ ਖਿਲਾਫ ਚੌਥੇ ਅਤੇ ਆਖਰੀ ਵਨਡੇ 'ਚ ਫ੍ਰੈਕਚਰ ਹੋ ਗਿਆ ਸੀ, ਜਿਸ ਦੀ ਸਰਜਰੀ ਹੋਵੇਗੀ। ਨਿਊਜ਼ੀਲੈਂਡ ਕ੍ਰਿਕਟ ਬੋਰਡ (NZC) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਨੇ ਪਿਛਲੇ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਖਿਲਾਫ ਚੌਥੇ ਵਨਡੇ ਦੌਰਾਨ ਕੈਚ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਦੌਰਾਨ ਉਸਦੇ ਸੱਜੇ ਅੰਗੂਠੇ ਤੇ ਸੱਟ ਲੱਗ ਗਈ ਸੀ।