ਇਹ ਹਨ 21 ਫਰਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਵਿਰਾਟ ਕੋਹਲੀ ਦੂਜੀ ਵਾਰ ਬਣੇ ਪਿਤਾ
Top-5 Cricket News of the Day : 21 ਫਰਵਰੀ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ
Top-5 Cricket News of the Day : 21 ਫਰਵਰੀ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਜੋੜੇ ਨੇ 20 ਫਰਵਰੀ, 2024 ਨੂੰ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ ਉਹ 15 ਫਰਵਰੀ ਨੂੰ ਆਪਣੇ ਬੇਟੇ ਅਤੇ ਵਾਮਿਕਾ ਦੇ ਛੋਟੇ ਭਰਾ ਦਾ ਸਵਾਗਤ ਕੀਤਾ।
Trending
2. ਜਿੱਥੇ ਪੂਰਾ ਭਾਰਤ ਵਿਰਾਟ ਅਤੇ ਅਨੁਸ਼ਕਾ ਦੇ ਬੇਟੇ ਦੇ ਜਨਮ ਦਾ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਪਾਕਿਸਤਾਨ 'ਚ ਵੀ ਇਸ ਜਸ਼ਨ ਦੀ ਗੂੰਜ ਰਹੀ, ਜਿੱਥੇ ਵਿਰਾਟ ਨੂੰ ਪਿਆਰ ਕਰਨ ਵਾਲੇ ਕ੍ਰਿਕਟ ਪ੍ਰਸ਼ੰਸਕਾਂ ਨੇ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ। ਇਨ੍ਹਾਂ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਨਾ ਸਿਰਫ ਵਿਰਾਟ ਨੂੰ ਉਨ੍ਹਾਂ ਦੇ ਬੱਚੇ ਦੇ ਜਨਮ 'ਤੇ ਵਧਾਈ ਦਿੱਤੀ, ਸਗੋਂ ਉਮੀਦ ਜਤਾਈ ਕਿ ਅਕਾਯ ਮੈਦਾਨ 'ਤੇ ਆਪਣੇ ਪਿਤਾ ਦਾ ਕ੍ਰਿਕਟ ਰਿਕਾਰਡ ਤੋੜ ਦੇਵੇਗਾ।
3. ਬਾਲੀਵੁੱਡ ਸਿਤਾਰੇ ਕਾਰਤਿਕ ਆਰੀਅਨ, ਟਾਈਗਰ ਸ਼ਰਾਫ ਅਤੇ ਸਿਧਾਰਥ ਮਲਹੋਤਰਾ WPL 2024 ਦੇ ਉਦਘਾਟਨ ਸਮਾਰੋਹ ਵਿੱਚ ਪਰਫਾਰਮ ਕਰਦੇ ਹੋਏ ਨਜ਼ਰ ਆਉਣਗੇ। ਇਸ ਸਮਾਗਮ ਵਿੱਚ ਸਾਰੀਆਂ ਪੰਜ ਟੀਮਾਂ ਦੇ ਕਪਤਾਨਾਂ ਦੇ ਵੀ ਮੌਜੂਦ ਰਹਿਣ ਦੀ ਸੰਭਾਵਨਾ ਹੈ। ਪਿਛਲੇ ਸਾਲ, ਇਹ ਇਵੈਂਟ ਮੁੰਬਈ ਵਿੱਚ ਹੋਇਆ ਸੀ, ਜਿੱਥੇ ਕ੍ਰਿਤੀ ਸੈਨਨ, ਕਿਆਰਾ ਅਡਵਾਨੀ ਅਤੇ ਏਪੀ ਢਿੱਲੋਂ ਨੇ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ WPL ਦੇ ਉਦਘਾਟਨੀ ਮੈਚ ਤੋਂ ਪਹਿਲਾਂ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਸੀ।
4. ਇੰਡੀਅਨ ਪ੍ਰੀਮੀਅਰ ਲੀਗ 2024 (IPL 2024) ਨਿਲਾਮੀ ਵਿੱਚ, ਵਿਕਟਕੀਪਰ ਬੱਲੇਬਾਜ਼ ਸਰਫਰਾਜ਼ ਖਾਨ 20 ਲੱਖ ਰੁਪਏ ਦੀ ਬੇਸ ਕੀਮਤ 'ਤੇ ਨਹੀਂ ਵਿਕਿਆ। ਹਾਲਾਂਕਿ, ਹੁਣ ਸਰਫਰਾਜ਼ ਦੀ ਕਿਸਮਤ ਆਈਪੀਐਲ ਦੇ ਆਗਾਮੀ ਸੀਜ਼ਨ ਤੋਂ ਪਹਿਲਾਂ ਚਮਕ ਸਕਦੀ ਹੈ। ਦਰਅਸਲ, ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ ਉਸ ਨੂੰ ਖਰੀਦ ਸਕਦੇ ਹਨ।
Also Read: Cricket Tales
5. ਪਾਕਿਸਤਾਨ ਸੁਪਰ ਲੀਗ 2024 ਦੇ 5ਵੇਂ ਮੈਚ ਵਿੱਚ, ਮੁਲਤਾਨ ਸੁਲਤਾਨ ਨੇ ਇਸਲਾਮਾਬਾਦ ਯੂਨਾਈਟਿਡ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਸਲਾਮਾਬਾਦ ਦੀ ਟੀਮ 144 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ ਜਵਾਬ ਵਿੱਚ ਮੁਲਤਾਨ ਨੇ 19.5 ਓਵਰਾਂ ਵਿੱਚ 145 ਦੌੜਾਂ ਬਣਾ ਕੇ ਮੈਚ ਜਿੱਤ ਲਿਆ।