
Top-5 Cricket News of the Day : 22 ਅਪ੍ਰੈਲ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਚੇੱਨਈ ਸੁਪਰ ਕਿੰਗਜ਼ (CSK) ਨੇ ਸ਼ੁੱਕਰਵਾਰ (21 ਅਪ੍ਰੈਲ) ਨੂੰ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ IPL 2023 ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਚੇੱਨਈ ਦੀ ਟੀਮ ਛੇ ਮੈਚਾਂ ਵਿੱਚ ਚਾਰ ਜਿੱਤਾਂ ਤੇ ਦੋ ਹਾਰ ਨਾਲ ਅੰਕ ਸੂਚੀ ਵਿੱਚ ਤੀਜੇ ਨੰਬਰ ’ਤੇ ਪਹੁੰਚ ਗਈ ਹੈ।
2. ਇਕ ਟਵਿੱਟਰ ਯੂਜ਼ਰ ਨੇ ਸਚਿਨ ਨੂੰ 2011 ਵਿਸ਼ਵ ਕੱਪ ਨਾਲ ਜੁੜਿਆ ਇਕ ਸਵਾਲ ਪੁੱਛਿਆ। ਸ਼੍ਰੀਲੰਕਾ ਖਿਲਾਫ 2011 ਦੇ ਵਿਸ਼ਵ ਕੱਪ ਫਾਈਨਲ 'ਚ ਸਚਿਨ ਅਤੇ ਵਿਰਾਟ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਸ ਯੂਜ਼ਰ ਨੇ ਸਵਾਲ ਪੁੱਛਿਆ, 'ਜਦੋਂ ਤੁਸੀਂ ਆਊਟ ਹੋ ਕੇ ਪੈਵੇਲੀਅਨ ਵਾਪਸ ਜਾ ਰਹੇ ਸੀ ਤਾਂ ਤੁਸੀਂ ਵਿਰਾਟ ਕੋਹਲੀ ਨੂੰ ਕੀ ਕਿਹਾ ਸੀ?' ਇਸ ਯੂਜ਼ਰ ਦੇ ਇਸ ਮਜ਼ਾਕੀਆ ਸਵਾਲ ਦਾ ਜਵਾਬ ਦਿੰਦੇ ਹੋਏ ਸਚਿਨ ਨੇ ਕਿਹਾ, 'ਗੇਂਦ ਅਜੇ ਵੀ ਥੋੜੀ ਸਵਿੰਗ ਹੋ ਰਹੀ ਹੈ।'