
Cricket Image for ਇਹ ਹਨ 23 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਚੇਨੱਈ ਨੇ ਹੈਦਰਾਬਾਦ ਨੂੰ ਹਰਾਇਆ (Image Source: Google)
Top-5 Cricket News of the Day : 23 ਅਪ੍ਰੈਲ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਗੁਜਰਾਤ ਅਤੇ ਲਖਨਊ ਦੇ ਮੁਕਾਬਲੇ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਜਿਸਨੇ ਫੈਂਸ ਦਾ ਦਿਲ ਖੁਸ਼ ਕਰ ਦਿੱਤਾ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕ੍ਰੁਣਾਲ ਅਤੇ ਹਾਰਦਿਕ ਪੰਡਿਆਂ ਆਪਣੀ ਜਰਸੀ ਦਾ ਆਦਾਨ-ਪ੍ਰਦਾਨ ਕਰ ਰਹੇ ਹਨ।
2. ਅਰਸ਼ਦੀਪ ਨੇ ਮੁੰਬਈ ਦੇ ਖਿਲਾਫ ਦੋ ਸਟੰਪ ਤੋੜ ਕੇ ਬੀਸੀਸੀਆਈ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾਾ। ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ LED ਸਟੰਪ ਅਤੇ ਜਿੰਗ ਬੈੱਲ ਦੇ ਇੱਕ ਸੈੱਟ ਦੀ ਕੀਮਤ ਲਗਭਗ 40,000 ਡਾਲਰ ਯਾਨੀ ਲਗਭਗ 30 ਲੱਖ ਰੁਪਏ ਹੈ ਅਤੇ ਅਰਸ਼ਦੀਪ ਨੇ ਇੱਕ ਵਾਰ ਨਹੀਂ ਸਗੋਂ ਦੋ ਵਾਰ ਸਟੰਪ ਤੋੜੇ, ਇਸ ਤਰ੍ਹਾਂ ਬੋਰਡ ਨੂੰ 50 ਤੋਂ 70 ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।