
ਇਹ ਹਨ 23 ਫਰਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, AUS ਨੇ ENG ਨੂੰ ਹਰਾਇਆ (Image Source: Google)
Top-5 Cricket News of the Day : 23 ਫਰਵਰੀ 2025 ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਇੰਟਰਨੈਸ਼ਨਲ ਮਾਸਟਰਜ਼ ਲੀਗ ਟੀ-20 ਦੇ ਪਹਿਲੇ ਮੈਚ 'ਚ ਇੰਡੀਆ ਮਾਸਟਰਜ਼ ਨੇ ਸ਼੍ਰੀਲੰਕਾ ਮਾਸਟਰਸ ਨੂੰ 4 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕੀਤੀ। ਇਸ ਮੈਚ 'ਚ ਇੰਡੀਆ ਮਾਸਟਰਸ ਦੀ ਕਪਤਾਨੀ ਮਹਾਨ ਸਚਿਨ ਤੇਂਦੁਲਕਰ ਕਰ ਰਹੇ ਸਨ।
2. ਸ਼ਨੀਵਾਰ (22 ਫਰਵਰੀ) ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇ ਗਏ ਚੈਂਪੀਅਨਜ਼ ਟਰਾਫੀ 2025 ਦੇ ਮੈਚ ਵਿੱਚ ਆਸਟਰੇਲੀਆ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।