
Top-5 Cricket News of the Day : 23 ਮਈ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਆਈਪੀਐਲ 2023 ਦੇ ਪਹਿਲੇ ਕੁਆਲੀਫਾਇਰ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਇੱਕ-ਦੂਜੇ ਦਾ ਸਾਹਮਣਾ ਕਰਨ ਜਾ ਰਹੇ ਹਨ। ਇਹ ਮੈਚ ਅੱਜ ਯਾਨੀ 23 ਮਈ ਨੂੰ ਚੇਨਈ ਦੇ ਚੇਪੌਕ ਸਟੇਡੀਅਮ 'ਚ ਖੇਡਿਆ ਜਾਣਾ ਹੈ। ਇਕ ਤਰ੍ਹਾਂ ਨਾਲ ਗੁਰੂ (ਐੱਮ. ਐੱਸ. ਧੋਨੀ) ਅਤੇ ਚੇਲੇ (ਹਾਰਦਿਕ ਪੰਡਯਾ) ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ।
2. ਹਾਰਦਿਕ ਪਾੰਡਯਾ ਨੇ ਸੀਐਸਕੇ ਖ਼ਿਲਾਫ਼ ਪਹਿਲੇ ਕੁਆਲੀਫਾਇਰ ਮੈਚ ਤੋਂ ਪਹਿਲਾਂ ਐਮਐਸ ਧੋਨੀ ਬਾਰੇ ਖੁੱਲ ਕੇ ਗੱਲ ਕੀਤੀ ਹੈ। ਗੁਜਰਾਤ ਟਾਈਟਨਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਹਾਰਦਿਕ ਪੰਡਯਾ ਧੋਨੀ ਬਾਰੇ ਖੁੱਲ੍ਹ ਕੇ ਗੱਲ ਕਰ ਰਹੇ ਹਨ। ਇਸ ਦੌਰਾਨ ਪੰਡਯਾ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਧੋਨੀ ਨਾਲ ਨਫਰਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪੂਰੇ ਦਿਲ ਨਾਲ ਸ਼ੈਤਾਨ ਬਣਨਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਐਮਐਸ ਧੋਨੀ ਨੂੰ ਹੋਰ ਲੋਕਾਂ ਵਾਂਗ ਨਹੀਂ ਦੇਖਦੇ।