ਇਹ ਹਨ 26 ਮਾਰਚ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਆਰਸੀਬੀ ਨੇ ਪੰਜਾਬ ਨੂੰ ਹਰਾਇਆ (Image Source: Google)                                                    
                                                Top-5 Cricket News of the Day : 26 ਮਾਰਚ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਆਈਪੀਐਲ 2024 ਦੇ ਛੇਵੇਂ ਮੈਚ ਵਿੱਚ ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ ਅਤੇ ਉਸ ਦੀ 77 ਦੌੜਾਂ ਦੀ ਪਾਰੀ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ 25 ਮਾਰਚ ਨੂੰ ਖੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ।
2. ਆਰਸੀਬੀ ਅਤੇ ਪੰਜਾਬ ਦੇ ਵਿਚ ਹੋਏ ਮੈਚ ਦੌਰਾਨ ਇੱਕ ਮਜ਼ੇਦਾਰ ਪਲ ਵੀ ਦੇਖਣ ਨੂੰ ਮਿਲਿਆ ਜਦੋਂ ਇੱਕ ਪ੍ਰਸ਼ੰਸਕ ਸੁਰੱਖਿਆ ਤੋੜ ਕੇ ਮੈਦਾਨ ਦੇ ਅੰਦਰ ਵੜ ਗਿਆ ਅਤੇ ਪਿੱਚ 'ਤੇ ਪਹੁੰਚ ਕੇ ਵਿਰਾਟ ਕੋਹਲੀ ਨੂੰ ਜੱਫੀ ਪਾ ਲਈ। ਇਸ ਘਟਨਾ ਦਾ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ।