ਇਹ ਹਨ 28 ਜੂਨ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ ਟੀਮ ਇੰਡੀਆ
Top-5 Cricket News of the Day : 28 ਜੂਨ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ
Top-5 Cricket News of the Day : 28 ਜੂਨ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
Trending
1. ਭਾਰਤੀ ਕਪਤਾਨ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਆਈਸੀਸੀ ਟੀ-20 ਵਿਸ਼ਵ ਕੱਪ 2024 ਦੇ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨੇ 68 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। 29 ਜੂਨ ਨੂੰ ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ।
2. ਸਾਬਕਾ ਇੰਗਲਿਸ਼ ਕਪਤਾਨ ਮਾਈਕਲ ਵਾਨ ਇੰਗਲੈਂਡ 'ਤੇ ਭਾਰਤ ਦੀ ਆਸਾਨ ਜਿੱਤ ਨੂੰ ਹਜ਼ਮ ਨਹੀਂ ਕਰ ਸਕੇ ਅਤੇ ਫਿਰ ਪਿੱਚ ਨੂੰ ਲੈ ਕੇ ਰੌਲਾ ਪਾਉਣ ਲੱਗੇ। ਇਸ ਦੇ ਨਾਲ ਹੀ ਵਾਨ ਨੇ ਆਈਸੀਸੀ 'ਤੇ ਭਾਰਤ ਪ੍ਰਤੀ ਪੱਖਪਾਤੀ ਹੋਣ ਦਾ ਦੋਸ਼ ਵੀ ਲਗਾਇਆ, ਜਿਵੇਂ ਹੀ ਭੱਜੀ ਨੇ ਮਾਈਕਲ ਵਾਨ ਦੀ ਇਸ ਪੋਸਟ ਨੂੰ ਦੇਖਿਆ ਤਾਂ ਉਹ ਜਵਾਬ ਦੇਣ ਤੋਂ ਖੁਦ ਨੂੰ ਰੋਕ ਨਹੀਂ ਸਕੇ। ਭੱਜੀ ਨੇ ਵਾਨ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ, 'ਕੀ ਤੁਹਾਨੂੰ ਲੱਗਦਾ ਹੈ ਕਿ ਗੁਆਨਾ ਭਾਰਤ ਲਈ ਚੰਗਾ ਸਥਾਨ ਸੀ? ਦੋਵੇਂ ਟੀਮਾਂ ਇੱਕੋ ਮੈਦਾਨ 'ਤੇ ਖੇਡੀਆਂ। ਇੰਗਲੈਂਡ ਨੇ ਟਾਸ ਜਿੱਤਿਆ ਜੋ ਇੱਕ ਫਾਇਦਾ ਸੀ। ਮੂਰਖ ਬਣਨਾ ਬੰਦ ਕਰੋ। ਭਾਰਤ ਨੇ ਸਾਰੇ ਵਿਭਾਗਾਂ ਵਿੱਚ ਇੰਗਲੈਂਡ ਨੂੰ ਹਰਾਇਆ। ਸੱਚ ਨੂੰ ਸਵੀਕਾਰ ਕਰੋ ਅਤੇ ਅੱਗੇ ਵਧੋ ਅਤੇ ਆਪਣੀ ਗੁੰਝਲਦਾਰ ਗੱਲ ਨੂੰ ਆਪਣੇ ਕੋਲ ਰੱਖੋ। ਤਰਕ ਦੀ ਗੱਲ ਕਰੋ, ਬਕਵਾਸ ਦੀ ਨਹੀਂ।'
3. ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਮੈਚ ਵਿੱਚ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਜਿੱਥੇ ਸ਼ਨੀਵਾਰ (29 ਜੂਨ) ਨੂੰ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇੰਗਲੈਂਡ 'ਤੇ ਸ਼ਾਨਦਾਰ ਜਿੱਤ ਤੋਂ ਬਾਅਦ ਕਪਤਾਨ ਰੋਹਿਤ ਕਾਫੀ ਭਾਵੁਕ ਨਜ਼ਰ ਆਏ ਅਤੇ ਰੋਂਦੇ ਹੋਏ ਕੈਮਰੇ 'ਚ ਕੈਦ ਹੋਏ। ਉਹਨਾਂ ਦਾ ਇਹ ਵੀਡਿਓ ਇਸ ਸਮੇਂ ਕਾਫੀ ਵਾਇਰਲ ਹੋ ਰਿਹਾ ਹੈ।
4. ਇੰਗਲੈਂਡ ਦੇ ਖਿਲਾਫ ਟੀ-20 ਵਰਲਡ ਕੱਪ ਸੇਮੀਫਾਈਨਲ ਵਿਚ ਰੋਹਿਤ ਸ਼ਰਮਾ ਨੇ ਆਪਣੀ ਹਾਫ ਸੇਂਚੁਰੀ ਦੌਰਾਨ ਦੋ ਛੱਕੇ ਵੀ ਲਗਾਏ ਜਿਸ ਨਾਲ ਉਹ ਆਈਸੀਸੀ ਨਾਕਆਊਟ ਮੈਚ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਪਾਰੀ ਤੋਂ ਬਾਅਦ ਉਸ ਨੇ 22 ਛੱਕੇ ਲਗਾਏ ਹਨ। ਰੋਹਿਤ ਨੇ ਕ੍ਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ, ਜਿਸ ਨੇ ਆਈਸੀਸੀ ਨਾਕਆਊਟ 'ਚ 21 ਛੱਕੇ ਲਗਾਏ ਹਨ। ਇਸ ਤੋਂ ਇਲਾਵਾ ਰੋਹਿਤ ICC ਨਾਕਆਊਟ ਮੈਚ 'ਚ 100 ਚੌਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
Also Read: Akram ‘hopes’ Indian Team Will Travel To Pakistan For Champions Trophy
5. ਇੰਗਲੈਂਡ ਦੇ ਖਿਲਾਫ ਟੀ-20 ਵਰਲਡ ਕੱਪ ਸੇਮੀਫਾਈਨਲ ਮੈਚ ਵਿਚ ਵੀ ਵਿਰਾਟ ਕੋਹਲੀ ਦੀ ਖਰਾਬ ਫਾਰਮ ਜਾਰੀ ਰਹੀ ਅਤੇ ਮੈਚ ਤੋਂ ਬਾਅਦ ਇਸ ਦੇ ਬਾਰੇ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਕੁਆਲਿਟੀ ਦੇ ਖਿਡਾਰੀ ਹਨ। ਫਾਰਮ ਕਦੇ ਵੀ ਕੋਈ ਸਮੱਸਿਆ ਨਹੀਂ ਹੈ। ਅਸੀਂ ਦੱਖਣੀ ਅਫਰੀਕਾ ਖਿਲਾਫ ਫਾਈਨਲ 'ਚ ਉਨ੍ਹਾਂ ਦਾ ਸਾਥ ਦੇਵਾਂਗੇ।