
Top-5 Cricket News of the Day : 29 ਮਈ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. IPL 2023 ਦਾ ਫਾਈਨਲ ਐਤਵਾਰ (28 ਮਈ) ਨੂੰ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਖੇਡ ਸੰਭਵ ਨਹੀਂ ਹੋ ਸਕਿਆ ਅਤੇ ਹੁਣ ਇਹ ਫਾਈਨਲ ਮੈਚ 29 ਮਈ ਯਾਨੀ ਰਿਜ਼ਰਵ ਡੇਅ ਨੂੰ ਖੇਡਿਆ ਜਾਵੇਗਾ। ਅਹਿਮਦਾਬਾਦ 'ਚ ਸ਼ਾਮ ਤੋਂ ਇੰਨੀ ਭਾਰੀ ਬਾਰਿਸ਼ ਹੋਈ ਕਿ ਟਾਸ ਵੀ ਸੰਭਵ ਨਹੀਂ ਹੋ ਸਕਿਆ ਅਤੇ ਬਾਰਿਸ਼ ਦੇ ਵਿਚਕਾਰ ਅੰਪਾਇਰਾਂ ਨੇ ਆਖਰਕਾਰ ਫੈਸਲਾ ਕੀਤਾ ਕਿ ਮੈਚ ਰਿਜ਼ਰਵ ਡੇ 'ਤੇ ਖੇਡਿਆ ਜਾਵੇਗਾ।
2. ਗੁਜਰਾਤ ਅਤੇ ਚੇਨੱਈ ਦੇ ਵਿਚ ਆਈਪੀਐਲ 2023 ਦਾ ਫਾਈਨਲ ਮੁਕਾਬਲਾ ਰਿਜ਼ਰਵ ਡੇ 'ਤੇ ਪਹੁੰਚ ਗਿਆ ਹੈ ਅਤੇ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੀਆਂ ਧੜਕਣਾਂ ਵੀ ਵੱਧ ਗਈਆਂ ਹਨ ਕਿਉਂਕਿ ਪਿਛਲੀ ਵਾਰ ਜਦੋਂ ਐੱਮ.ਐੱਸ. ਧੋਨੀ ਨੇ ਰਿਜ਼ਰਵ ਡੇ 'ਤੇ ਖੇਡਿਆ ਸੀ, ਇਹ ਉਸ ਦਾ ਆਖਰੀ ਅੰਤਰਰਾਸ਼ਟਰੀ ਮੈਚ ਸਾਬਤ ਹੋਇਆ ਸੀ ਅਤੇ ਹੁਣ ਮਾਹੀ ਇਸ ਸੀਜ਼ਨ ਦਾ ਆਖਰੀ ਮੈਚ ਵੀ ਰਿਜਰਵ ਡੇ ਤੇ ਖੇਡ ਰਹੇ ਹਨ। ਅਜਿਹੇ 'ਚ ਪ੍ਰਸ਼ੰਸਕ ਪ੍ਰਾਰਥਨਾ ਕਰ ਰਹੇ ਹਨ ਕਿ ਇਹ ਉਸ ਦਾ ਆਖਰੀ ਆਈਪੀਐੱਲ ਮੈਚ ਸਾਬਤ ਨਾ ਹੋਵੇ।