
Top-5 Cricket News of the Day : 7 ਅਗਸਤ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵੈਸਟਇੰਡੀਜ਼ ਦੌਰੇ 'ਤੇ ਇਕ-ਇਕ ਦੌੜ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਪਹਿਲੇ ਟੀ-20 'ਚ ਤਿੰਨ ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਗਿੱਲ ਐਤਵਾਰ (6 ਅਗਸਤ) ਨੂੰ ਦੂਜੇ ਟੀ-20 'ਚ ਸੱਤ ਦੌੜਾਂ 'ਤੇ ਆਊਟ ਹੋ ਗਿਆ। ਇਸ ਦੌਰੇ 'ਤੇ ਗਿੱਲ ਟੈਸਟ, ਵਨਡੇ ਅਤੇ ਹੁਣ ਟੀ-20 ਸੀਰੀਜ਼ 'ਚ ਵੀ ਭਾਰਤ ਲਈ ਕੁਝ ਖਾਸ ਨਹੀਂ ਕਰ ਸਕੇ ਹਨ। ਤੀਜੇ ਵਨਡੇ 'ਚ 85 ਦੌੜਾਂ ਦੀ ਆਪਣੀ ਪਾਰੀ ਨੂੰ ਛੱਡ ਕੇ ਉਹ ਫਲਾਪ ਸਾਬਤ ਹੋਇਆ ਹੈ। ਇਹੀ ਕਾਰਣ ਹੈ ਕਿ ਉਸਨੂੰ ਸੋਸ਼ਲ ਮੀਡਿਆ ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
2. ਵੈਸਟਇੰਡੀਜ਼ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ 'ਚ ਲਗਾਤਾਰ ਦੂਜੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਹਾਰਦਿਕ ਪੰਡਯਾ ਆਪਣੀ ਟੀਮ ਦੇ ਬੱਲੇਬਾਜ਼ਾਂ ਤੋਂ ਕਾਫੀ ਨਿਰਾਸ਼ ਨਜ਼ਰ ਆਏ। ਵੈਸਟਇੰਡੀਜ਼ ਖਿਲਾਫ ਲਗਾਤਾਰ ਦੂਜੇ ਟੀ-20 ਮੈਚ 'ਚ ਭਾਰਤੀ ਟੀਮ ਦੀ ਬੱਲੇਬਾਜ਼ੀ ਫਲਾਪ ਰਹੀ। ਭਾਰਤੀ ਕਪਤਾਨ ਨੇ ਮੈਚ ਤੋਂ ਬਾਅਦ ਕਿਹਾ, ''ਜੇਕਰ ਮੈਂ ਸੱਚ ਕਹਾਂ ਤਾਂ ਸਾਡੀ ਬੱਲੇਬਾਜ਼ੀ ਦੀ ਕਮੀ ਸੀ, ਅਸੀਂ ਬਿਹਤਰ ਬੱਲੇਬਾਜ਼ੀ ਕਰ ਸਕਦੇ ਸੀ। 160-170 ਇੱਕ ਚੰਗਾ ਟੋਟਲ ਹੋਣਾ ਸੀ।"