X close
X close

ਇਹ ਹਨ 8 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਟੀਮ ਇੰਡੀਆ ਨੇ ਜਿੱਤੀ ਟੀ-20 ਸੀਰੀਜ

Top-5 Cricket News of the Day : 8 ਜਨਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁੱਝ ਹੋਇਆ। ਆਓ ਤੁਹਾਨੂੰ ਦੱਸਦੇ ਹਾਂ ਇਸ ਦਿਨ ਦੀਆਂ ਟਾੱਪ 5 ਕ੍ਰਿਕਟ ਖਬਰਾਂ।

Shubham Yadav
By Shubham Yadav January 08, 2023 • 15:02 PM

Top-5 Cricket News of the Day : 8 ਜਨਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਸੂਰਿਆਕੁਮਾਰ ਯਾਦਵ ਦੇ ਧਮਾਕੇਦਾਰ ਨਾਬਾਦ ਸੈਂਕੜੇ (51 ਗੇਂਦਾਂ 'ਚ ਅਜੇਤੂ 112 ਦੌੜਾਂ) ਅਤੇ ਗੇਂਦਬਾਜ਼ਾਂ ਦੇ ਦਬਦਬੇ ਦੇ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ਨੇ ਸੌਰਾਸ਼ਟਰ ਕ੍ਰਿਕਟ ਸੰਘ 'ਚ ਖੇਡੇ ਗਏ ਤੀਜੇ ਅਤੇ ਆਖਰੀ ਟੀ-20 ਮੈਚ 'ਚ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ।

Trending


2. ਇਸ ਮੈਚ ਤੋਂ ਬਾਅਦ ਸੂਰਿਆਕੁਮਾਰ ਦੀ ਤਾਰੀਫ ਕਰਦੇ ਹੋਏ ਪੰਡਯਾ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਸਕਾਈ (ਸੂਰਿਆਕੁਮਾਰ) ਜੋ ਪਾਰੀ ਖੇਡ ਰਿਹਾ ਹੈ ਉਸ ਨਾਲ ਉਹ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਉਹ ਸਾਨੂੰ ਦੱਸ ਰਿਹਾ ਹੈ ਕਿ ਬੱਲੇਬਾਜ਼ੀ ਕਰਨਾ ਕਿੰਨਾ ਆਸਾਨ ਹੈ। 

3. ਸ਼੍ਰੀਲੰਕਾ ਦੇ ਖਿਲਾਫ ਤੀਜੇ ਟੀ-20 ਮੈਚ ਵਿਚ ਸੇਂਚੁਰੀ ਲਗਾ ਕੇ ਸੁਰਿਆਕੁਮਾਰ ਯਾਦਵ ਨੇ ਮੇਲਾ ਲੁੱਟ ਲਿਆ ਹੈ। ਪਿਛਲੇ ਛੇ ਮਹੀਨਿਆਂ ਵਿੱਚ ਸੂਰਿਆਕੁਮਾਰ ਦਾ ਇਹ ਤੀਜਾ ਟੀ-20 ਸੈਂਕੜਾ ਸੀ ਅਤੇ ਇਹ ਸੈਂਕੜਾ ਦੁਨੀਆ ਨੂੰ ਇਹ ਦੱਸਣ ਲਈ ਕਾਫੀ ਸੀ ਕਿ ਉਹ ਇਸ ਸਮੇਂ ਕਿਸ ਤਰ੍ਹਾਂ ਦੀ ਫਾਰਮ ਵਿੱਚ ਹਨ। ਸੂਰਿਆਕੁਮਾਰ ਯਾਦਵ ਨੂੰ ਉਸ ਦੀ ਧਮਾਕੇਦਾਰ ਪਾਰੀ ਲਈ ਮੈਨ ਆਫ ਦਾ ਮੈਚ ਦਾ ਪੁਰਸਕਾਰ ਦਿੱਤਾ ਗਿਆ। ਉੱਥੇ ਹੀ ਇਸ ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਯੁਜਵੇਂਦਰ ਚਾਹਲ ਸੂਰਿਆਕੁਮਾਰ ਯਾਦਵ ਦਾ ਹੱਥ ਚੁੰਮਦੇ ਨਜ਼ਰ ਆ ਰਹੇ ਹਨ।

4. ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜਾ ਟੈਸਟ ਮੈਚ ਡ੍ਰਾ ਹੋ ਗਿਆ ਹੈ। ਜੇਕਰ ਆਸਟਰੇਲੀਆ ਇਹ ਮੈਚ ਜਿੱਤ ਜਾਂਦਾ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਉਸ ਦੀ ਜਗ੍ਹਾ ਪੱਕੀ ਹੋ ਜਾਂਦੀ। ਪਰ ਹੁਣ ਉਸ ਨੂੰ ਭਾਰਤ ਦੇ ਖਿਲਾਫ 9 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਇੰਤਜ਼ਾਰ ਕਰਨਾ ਹੋਵੇਗਾ। ਜੇਕਰ ਆਸਟ੍ਰੇਲੀਆ ਭਾਰਤ ਖਿਲਾਫ ਆਉਣ ਵਾਲੀ ਸੀਰੀਜ਼ 'ਚ ਟੈਸਟ ਡਰਾਅ ਕਰ ਲੈਂਦਾ ਹੈ ਤਾਂ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਆਪਣੀ ਜਗ੍ਹਾ ਪੱਕਾ ਕਰ ਲਵੇਗਾ।

5. ਬੀਸੀਸੀਆਈ ਨੇ ਪੰਜ ਲੋਕਾਂ ਦੀ ਸੇਲੇਕਸ਼ਨ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਚੋਣ ਕਮੇਟੀ ਵਿਚ ਸਲਿਤ ਅੰਕੋਲਾ ਦਾ ਨਾਂ ਸੁਣ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ ਅਤੇ ਉਹ ਅੰਕੋਲਾ ਬਾਰੇ ਜਾਣਨ ਲਈ ਬੇਤਾਬ ਹਨ। ਤਾਂ ਆਓ ਅਸੀਂ ਤੁਹਾਨੂੰ ਸਲਿਲ ਅੰਕੋਲਾ ਦੇ ਜੀਵਨ ਦੇ ਦਿਲਚਸਪ ਕਰੀਅਰ ਅਤੇ ਉਤਰਾਅ-ਚੜ੍ਹਾਅ ਬਾਰੇ ਦੱਸਦੇ ਹਾਂ। ਸਲਿਲ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਸਚਿਨ ਤੇਂਦੁਲਕਰ ਨਾਲ ਪਾਕਿਸਤਾਨ ਦੇ ਖਿਲਾਫ ਕੀਤੀ ਸੀ ਪਰ ਉਸ ਨੇ ਸਚਿਨ ਨਾਲ ਸ਼ੁਰੂਆਤ ਕੀਤੀ ਸੀ ਪਰ ਉਹ ਉਨ੍ਹਾਂ ਵਾਂਗ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ।