
ਇਹ ਹਨ 9 ਸਤੰਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਭਾਰਤ-ਪਾਕਿਸਤਾਨ ਮੈਚ ਲਈ ਰਿਜਰਵ ਡੇ ਦਾ ਐਲਾਨ (Image Source: Google)
Top-5 Cricket News of the Day : 9 ਸਤੰਬਰ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਦਿਨ ਦੀਆਂ ਟਾੱਪ-5 ਖਬਰਾਂ।
1. ਚੇਨਈ ਸੁਪਰ ਕਿੰਗਜ਼ ਦੇ ਹਰਫਨਮੌਲਾ ਸ਼ਿਵਮ ਦੂਬੇ ਨੇ IPL 2023 ਦੇ ਫਾਈਨਲ ਨੂੰ ਲੈ ਕੇ ਆਪਣਾ ਦਿਲ ਖੋਲ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਖਰੀ ਓਵਰ 'ਚ ਪਤਾ ਸੀ ਕਿ ਉਨ੍ਹਾਂ ਦੀ ਟੀਮ ਜਿੱਤੇਗੀ।
2. ਏਸ਼ੀਆ ਕੱਪ 2023 ਦੇ ਸੁਪਰ-4 ਮੈਚਾਂ 'ਤੇ ਮੀਂਹ ਦਾ ਪਰਛਾਵਾਂ ਛਾਇਆ ਹੋਇਆ ਹੈ। ਕੋਲੰਬੋ 'ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ 10 ਸਤੰਬਰ ਨੂੰ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਦੇ ਮੈਚ 'ਤੇ ਮੀਂਹ ਦਾ ਖਤਰਾ ਹੈ। ਹਾਲਾਂਕਿ ਇਸ ਵੱਡੇ ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਨੇ ਵੱਡਾ ਫੈਸਲਾ ਲਿਆ ਹੈ ਅਤੇ ਭਾਰਤ-ਪਾਕਿਸਤਾਨ ਮੈਚ ਅਤੇ ਫਾਈਨਲ ਲਈ ਰਿਜ਼ਰਵ ਡੇਅ ਰੱਖਣ ਦਾ ਫੈਸਲਾ ਕੀਤਾ ਹੈ।