CPL 2020: ਨਾਈਟ ਰਾਈਡਰਜ਼ ਨੇ ਜਮੈਕਾ ਨੂੰ 9 ਵਿਕਟਾਂ ਨਾਲ ਹਰਾਇਆ, ਲਗਾਤਾਰ 11 ਵੀਂ ਜਿੱਤ ਨਾਲ ਫਾਈਨਲ ਵਿੱਚ ਮਾਰੀ ਐਂਟਰੀ
ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦ
ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬ੍ਰਾਇਨ ਲਾਰਾ ਸਟੇਡੀਅਮ ਵਿੱਚ ਖੇਡੇ ਗਏ ਕੈਰੀਬੀਅਨ ਪ੍ਰੀਮੀਅਰ ਲੀਗ (ਸੀਪੀਐਲ) 2020 ਦੇ ਪਹਿਲੇ ਸੇਮੀਫਾਈਨਲ ਵਿੱਚ ਜਮੈਕਾ ਤਲਾਵਾਸ ਨੂੰ 9 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਸੀਜ਼ਨ ਵਿੱਚ ਨਾਈਟ ਰਾਈਡਰਜ਼ ਦੀ ਇਹ ਲਗਾਤਾਰ 11 ਵੀਂ ਜਿੱਤ ਹੈ।
ਤਲਾਵਾਸ ਦੀਆਂ 107 ਦੌੜਾਂ ਦੇ ਜਵਾਬ ਵਿਚ ਨਾਈਟ ਰਾਈਡਰਜ਼ ਦੀ ਟੀਮ ਨੇ 5 ਓਵਰ ਬਾਕੀ ਰਹਿੰਦੇ 1 ਵਿਕਟ ਦੇ ਨੁਕਸਾਨ 'ਤੇ 111 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਹੁਣ 10 ਸਤੰਬਰ ਨੂੰ, ਨਾਈਟ ਰਾਈਡਰਜ਼ ਦਾ ਸਾਹਮਣਾ ਫਾਈਨਲ ਮੈਚ ਵਿੱਚ ਸੇਂਟ ਲੂਸੀਆ ਜੌਕਸ ਨਾਲ ਹੋਵੇਗਾ.
Trending
ਜਮੈਕਾ ਤਲਾਵਾਸ ਨੇ ਟਾੱਸ ਗੁਆਉਣ ਤੋਂ ਬਾਅਦ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ ਅਤੇ ਟੀਮ ਦੇ 4 ਓਵਰਾਂ ਵਿਚ ਸਿਰਫ 25 ਦੌੜਾਂ 'ਤੇ 4 ਖਿਡਾਰੀ ਆਉਟ ਹੋ ਗਏ. ਇਸ ਤੋਂ ਬਾਅਦ ਕ੍ਰਮਾਹ ਬੋਨਰ ਨੇ ਕਪਤਾਨ ਰੋਵਮਨ ਪਾਵੇਲ ਨਾਲ ਪੰਜਵੇਂ ਵਿਕਟ ਲਈ 38 ਦੌੜਾਂ ਜੋੜ ਕੇ ਪਾਰੀ ਸੰਭਾਲਮ ਦੀ ਕੋਸ਼ਿਸ਼ ਕੀਤੀ। ਪਰ ਬੋਨਰ ਦੇ ਆਉਟ ਹੋਣ ਤੋਂ ਬਾਅਦ ਪਾਰੀ ਦੀ ਰਫਤਾਰ ਫਿਰ ਹੌਲੀ ਹੋ ਗਈ ਅਤੇ ਬਹੁਤ ਮੁਸ਼ਕਲ ਨਾਲ ਟੀਮ 100 ਦੌੜਾਂ ਦੇ ਸਕੋਰ ਨੂੰ ਪਾਰ ਕਰ ਸਕੀ.
ਬੋਨਰ ਨੇ 42 ਗੇਂਦਾਂ ਵਿੱਚ 41 ਦੌੜਾਂ ਬਣਾਈਆਂ ਅਤੇ ਪਾਵੇਲ ਨੇ 35 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। ਨਤੀਜੇ ਵਜੋਂ ਜਮੈਕਾ ਨੇ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 107 ਦੌੜਾਂ ਬਣਾਈਆਂ।
ਨਾਈਟ ਰਾਈਡਰਜ਼ ਲਈ, ਅਕੀਲ ਹੁਸੈਨ ਨੇ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਲਈ ਉਹਨਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਇਸ ਤੋਂ ਇਲਾਵਾ ਖੈਰੀ ਪਿਅਰੇ ਨੇ 2, ਜਦਕਿ ਸੁਨੀਲ ਨਾਰਾਇਣ ਅਤੇ ਫਵਾਦ ਅਹਿਮਦ ਨੇ 1-1 ਵਿਕਟ ਲਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਨਾਈਟ ਰਾਈਡਰਜ਼ ਨੂੰ ਸੁਨੀਲ ਨਾਰਾਇਣ ਦੇ ਰੂਪ ਵਿੱਚ 14 ਦੌੜਾਂ ਦੇ ਕੁਲ ਸਕੋਰ ਤੇ ਪਹਿਲਾ ਝਟਕਾ ਲੱਗਾ। ਲੇਂਡਲ ਸਿਮੰਸ ਨੇ ਫਿਰ ਟਾਇਨ ਵੈਬਸਟਰ ਨਾਲ ਦੂਜੀ ਵਿਕਟ ਲਈ 97 ਦੌੜਾਂ ਦੀ ਸਾਂਝੇਦਾਰੀ ਕੀਤੀ. ਸਿਮੰਸ ਨੇ 44 ਗੇਂਦਾਂ ਵਿਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 54 ਦੌੜਾਂ ਬਣਾਈਆਂ, ਜਦਕਿ ਵੈਬਸਟਰ ਨੇ 43 ਗੇਂਦਾਂ ਵਿਚ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 44 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਜਮੈਕਾ ਲਈ ਇਕੋ-ਇਕ ਵਿਕਟ ਮੁਜੀਬ ਉਰ ਰਹਿਮਾਨ ਨੇ ਲਈ।