IPL 2020 ਵਿਚ ਬਣ ਸਕਦੇ ਹਨ 5 ਵੱਡੇ ਰਿਕਾਰਡ, ਕ੍ਰਿਸ ਗੇਲ ਕਰ ਸਕਦੇ ਨੇ ਉਹ ਕਾਰਨਾਮਾ ਜੋ ਦੁਨੀਆ ਦਾ ਕੋਈ ਵੀ ਖਿਡਾਰੀ ਨਹੀਂ ਕਰ ਸਕਿਆ
ਆਈਪੀਐਲ ਵਿਚ ਹਰ ਸਾਲ ਕਈ ਸਾਰੇ ਰਿਕਾਰਡ ਬਣਦੇ ਅਤੇ ਟੁੱਟਦੇ ਹਨ. ਇਸ ਸਾਲ ਵੀ ਕਈ ਖਿਡਾਰੀਆਂ ਦੀ ਨਜਰ ਕਈ ਵੱਡੇ ਰਿਕਾਰਡਾਂ ਤੇ ਰਹੇਗੀ. ਸੀਜ਼ਨ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਖੇਡਿਆ ਜਾਏਗਾ ਤੇ ਇਸ ਮੈਚ
ਆਈਪੀਐਲ ਵਿਚ ਹਰ ਸਾਲ ਕਈ ਸਾਰੇ ਰਿਕਾਰਡ ਬਣਦੇ ਅਤੇ ਟੁੱਟਦੇ ਹਨ. ਇਸ ਸਾਲ ਵੀ ਕਈ ਖਿਡਾਰੀਆਂ ਦੀ ਨਜਰ ਕਈ ਵੱਡੇ ਰਿਕਾਰਡਾਂ ਤੇ ਰਹੇਗੀ. ਸੀਜ਼ਨ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਖੇਡਿਆ ਜਾਏਗਾ ਤੇ ਇਸ ਮੈਚ ਦੇ ਦੌਰਾਨ ਕਈ ਵੱਡੇ ਰਿਕਾਰਡ ਬਣਦੇ ਦਿਖ ਸਕਦੇ ਹਨ. ਆਉ ਇਕ ਨਜ਼ਰ ਮਾਰਦੇ ਹਾਂ ਉਹਨਾਂ ਖਿਡਾਰੀਆਂ ਤੇ ਜੋ ਇਸ ਸੀਜ਼ਨ ਵਿਚ ਵੱਡੇ ਰਿਕਾਰਡ ਬਣਾ ਸਕਦੇ ਹਨ.
1. ਵਿਰਾਟ ਕੋਹਲੀ ਕਰਣਗੇ 9000 ਦੌੜ੍ਹਾਂ ਪੁਰੀਆਂ
Trending
ਵਿਰਾਟ ਕੋਹਲੀ ਨੂੰ ਟੀ -20 ਕ੍ਰਿਕਟ ਵਿਚ 9000 ਦੌੜਾਂ ਪੂਰੀਆਂ ਕਰਨ ਲਈ ਸਿਰਫ 100 ਦੌੜਾਂ ਦੀ ਜ਼ਰੂਰਤ ਹੈ. 100 ਦੌੜਾਂ ਬਣਾਉਣ ਤੋਂ ਬਾਅਦ ਕੋਹਲੀ ਟੀ -20 ਕ੍ਰਿਕਟ 'ਚ 9000 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਜਾਣਗੇ। ਨਾਲ ਹੀ, ਉਹ ਇਹ ਕਾਰਨਾਮਾ ਕਰਨ ਵਾਲੇ ਵਿਸ਼ਵ ਦੇ 7ਵੇਂ ਬੱਲੇਬਾਜ਼ ਬਣ ਜਾਣਗੇ। ਉਨ੍ਹਾਂ ਤੋਂ ਪਹਿਲਾਂ ਕ੍ਰਿਸ ਗੇਲ, ਕੀਰਨ ਪੋਲਾਰਡ, ਬ੍ਰੈਂਡਨ ਮੈਕੁੱਲਮ, ਸ਼ੋਏਬ ਮਲਿਕ, ਡੇਵਿਡ ਵਾਰਨਰ ਅਤੇ ਐਰੋਨ ਫਿੰਚ ਇਹ ਕਾਰਨਾਮਾ ਕਰ ਚੁੱਕੇ ਹਨ।
2. ਧੋਨੀ ਬਣਾਉਣਗੇ ਸਭ ਤੋਂ ਜ਼ਿਆਦਾ ਮੈਚ ਖੇਡਣ ਦਾ ਰਿਕਾਰਡ
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਈਪੀਐਲ ਵਿੱਚ ਹੁਣ ਤੱਕ ਕੁੱਲ 190 ਮੈਚ ਖੇਡ ਚੁੱਕੇ ਹਨ। ਇਸ ਸੀਜ਼ਨ ਵਿਚ 4 ਹੋਰ ਮੈਚ ਖੇਡਣ ਤੋਂ ਬਾਅਦ ਉਹ ਆਈਪੀਐਲ ਦੇ ਇਤਿਹਾਸ ਵਿਚ ਚੇਨਈ ਦੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਆਈਪੀਐਲ ਮੈਚ ਖੇਡਣ ਵਾਲੇ ਖਿਡਾਰੀ ਬਣ ਜਾਣਗੇ। ਰੈਨਾ ਨੇ ਆਪਣੇ ਆਈਪੀਐਲ ਕਰੀਅਰ ਵਿਚ ਕੁਲ 193 ਮੈਚ ਖੇਡੇ ਹਨ। ਤੁਹਾਨੂੰ ਦੱਸ ਦੇਈਏ ਕਿ ਸੁਰੇਸ਼ ਰੈਨਾ ਨੇ ਨਿੱਜੀ ਕਾਰਨਾਂ ਕਰਕੇ ਆਪਣਾ ਨਾਮ ਆਈਪੀਐਲ ਤੋਂ ਵਾਪਸ ਲੈ ਲਿਆ ਸੀ।
3. ਟੀ 20 ਕ੍ਰਿਕਟ ਵਿਚ ਕ੍ਰਿਸ ਗੇਲ ਦੇ 1000 ਛੱਕੇ
ਇਸ ਆਈਪੀਐਲ ਵਿਚ 22 ਛੱਕੇ ਮਾਰਦੇ ਹੀ ਕ੍ਰਿਸ ਗੇਲ ਟੀ -20 ਕ੍ਰਿਕਟ ਵਿਚ 1000 ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਜਾਣਗੇ। ਹੁਣ ਤੱਕ ਗੇਲ ਨੇ 404 ਟੀ-20 ਮੈਚਾਂ ਵਿਚ 978 ਛੱਕੇ ਲਗਾਏ ਹਨ।
4. ਆਈਪੀਐਲ ਵਿਚ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਖਿਡਾਰੀ ਬਣ ਸਕਦੇ ਨੇ ਰਵਿੰਦਰ ਜਡੇਜਾ
ਰਵਿੰਦਰ ਜਡੇਜਾ ਇਸ ਆਈਪੀਐਲ ਵਿਚ 73 ਦੌੜਾਂ ਬਣਾਉਂਦਿਆਂ ਹੀ 2000 ਦੌੜਾਂ ਬਣਾਉਣ ਵਾਲੇ ਤੇ ਨਾਲ ਹੀ 100 ਵਿਕਟਾਂ ਲੈਣ ਵਾਲੇ ਆਈਪੀਐਲ ਇਤਿਹਾਸ ਵਿਚ ਪਹਿਲੇ ਖਿਡਾਰੀ ਬਣ ਜਾਣਗੇ। ਜਡੇਜਾ ਨੇ ਆਪਣੇ ਆਈਪੀਐਲ ਕਰੀਅਰ ਵਿਚ ਹੁਣ ਤਕ ਕੁੱਲ 1927 ਦੌੜਾਂ ਬਣਾਈਆਂ ਹਨ ਅਤੇ ਉਹ 108 ਵਿਕਟਾਂ ਵੀ ਲੈ ਚੁੱਕੇ ਹਨ।
5. 200 ਵਿਕਟਾਂ ਲੈਣ ਵਾਲੇ ਪਹਿਲੇ ਤੇਜ਼ ਗੇਂਦਬਾਜ਼
ਜਸਪ੍ਰੀਤ ਬੁਮਰਾਹ ਇਸ ਆਈਪੀਐਲ ਵਿਚ 18 ਵਿਕਟਾਂ ਲੈਣ ਦੇ ਨਾਲ ਹੀ ਟੀ -20 ਵਿਚ 200 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਜਾਣਗੇ। ਬੁਮਰਾਹ ਤੋਂ ਪਹਿਲਾਂ ਭਾਰਤ ਲਈ ਅਮਿਤ ਮਿਸ਼ਰਾ, ਪਿਯੂਸ਼ ਚਾਵਲਾ ਅਤੇ ਰਵੀਚੰਦਰਨ ਅਸ਼ਵਿਨ ਨੇ ਟੀ -20 ਕ੍ਰਿਕਟ ਵਿਚ 200 ਜਾਂ ਇਸ ਤੋਂ ਵੱਧ ਵਿਕਟ ਲਈਆਂ ਹਨ ਅਤੇ ਇਹ ਤਿੰਨੋਂ ਸਪਿੰਨਰ ਹਨ।