ਮੁਹੰਮਦ ਸ਼ਮੀ ਦੀ ਸੱਟ ਤੇ ਵਿਰਾਟ ਕੋਹਲੀ ਨੇ ਦਿੱਤੀ ਵੱਡੀ ਅਪਡੇਟ, ਮੈਲਬਰਵ ਟੇਸਟ ਤੋਂ ਬਾਹਰ ਹੋਣ ਦਾ ਖਤਰਾ
ਭਾਰਤੀ ਟੀਮ ਨੂੰ ਸ਼ਨੀਵਾਰ ਦੇ ਦਿਨ ਆਸਟਰੇਲੀਆ ਦੇ ਹੱਥੋਂ ਹਾਰ ਤੋੰ ਅਲ਼ਾਵਾ ਇਕ ਹੋਰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਮੁੱਖ ਗੇਂਦਬਾਜ਼ ਮੁਹੰਮਦ ਸ਼ਮੀ ਜ਼ਖਮੀ ਹੋ ਗਏ ਹਨ, ਜਿਹਨਾਂ ਦੀ ਸੱਟ ਬਾਰੇ ਸਾਰੀ ਜਾਣਕਾਰੀ ਸ਼ਾਮ ਨੂੰ ਉਪਲਬਧ ਹੋਵੇਗੀ। ਬੱਲੇਬਾਜ਼ੀ ਕਰਦੇ

ਭਾਰਤੀ ਟੀਮ ਨੂੰ ਸ਼ਨੀਵਾਰ ਦੇ ਦਿਨ ਆਸਟਰੇਲੀਆ ਦੇ ਹੱਥੋਂ ਹਾਰ ਤੋੰ ਅਲ਼ਾਵਾ ਇਕ ਹੋਰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਮੁੱਖ ਗੇਂਦਬਾਜ਼ ਮੁਹੰਮਦ ਸ਼ਮੀ ਜ਼ਖਮੀ ਹੋ ਗਏ ਹਨ, ਜਿਹਨਾਂ ਦੀ ਸੱਟ ਬਾਰੇ ਸਾਰੀ ਜਾਣਕਾਰੀ ਸ਼ਾਮ ਨੂੰ ਉਪਲਬਧ ਹੋਵੇਗੀ। ਬੱਲੇਬਾਜ਼ੀ ਕਰਦੇ ਸਮੇਂ ਸ਼ਮੀ ਨੂੰ ਪੈਟ ਕਮਿੰਸ ਦੀ ਗੇਂਦ ਸੱਜੇ ਹੱਥ ਦੀ ਗੁੱਟ 'ਤੇ ਲਗ ਗਈ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਰਿਟਾਇਰ ਹੋਣਾ ਪਿਆ ਸੀ।
ਇਸ ਤੋਂ ਬਾਅਦ ਉਹਨਾਂ ਨੇ ਗੇਂਦਬਾਜ਼ੀ ਵੀ ਨਹੀਂ ਕੀਤੀ। ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਉਹਨਾਂ ਨੂੰ ਸਕੈਨ ਲਈ ਭੇਜਿਆ ਗਿਆ ਹੈ ਅਤੇ ਸ਼ਾਮ ਨੂੰ ਉਹਨਾਂ ਬਾਰੇ ਜਾਣਕਾਰੀ ਮਿਲ ਜਾਏਗੀ।
Trending
ਕੋਹਲੀ ਨੇ ਕਿਹਾ, "ਸ਼ਮੀ ਨੂੰ ਲੈ ਕੇ ਫਿਲਹਾਲ ਕੋਈ ਖ਼ਬਰ ਨਹੀਂ ਹੈ। ਉਹਨਾਂ ਨੂੰ ਸਕੈਨ ਲਈ ਭੇਜਿਆ ਗਿਆ ਹੈ। ਉਹ ਆਪਣਾ ਹੱਥ ਵੀ ਨਹੀਂ ਚੁੱਕ ਪਾ ਰਿਹਾ। ਅਸੀਂ ਸਕੈਨ ਕਰਾਉਣ ਲਈ ਭੇਜਿਆ ਹੈ ਅਤੇ ਸਾਨੂੰ ਸ਼ਾਮ ਨੂੰ ਉਸ ਬਾਰੇ ਜਾਣਕਾਰੀ ਮਿਲੇਗੀ।"
ਜੇ ਸ਼ਮੀ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਬਾਕਸਿੰਗ ਡੇ ਟੈਸਟ ਵਿਚ ਨਹੀਂ ਖੇਡਦੇ ਹਨ ਤਾਂ ਇਹ ਭਾਰਤ ਲਈ ਇਕ ਵੱਡਾ ਝਟਕਾ ਹੋਵੇਗਾ। ਕੋਹਲੀ ਹੁਣ ਬਾਕੀ ਤਿੰਨ ਟੈਸਟ ਮੈਚਾਂ ਵਿਚ ਨਹੀਂ ਹੋਣਗੇ। ਉਹਨਾਂ ਦੇ ਜਾਣ ਨਾਲ ਟੀਮ ਦੀ ਬੱਲੇਬਾਜ਼ੀ ਵੀ ਕਮਜ਼ੋਰ ਹੋਵੇਗੀ। ਜੇ ਸ਼ਮੀ ਨਹੀਂ ਰਹੇ ਤਾਂ ਭਾਰਤ ਦੀ ਗੇਂਦਬਾਜ਼ੀ ਵੀ ਪ੍ਰਭਾਵਤ ਹੋਵੇਗੀ।