X close
X close

IPL 2020: ਕੇ ਐਲ ਰਾਹੁਲ ਨੇ ਖੋਲ੍ਹਿਆ ਰਾਜ, ਕੇਕੇਆਰ ਖਿਲਾਫ ਇਸ ਪਲਾਨ ਨਾਲ ਮਿਲੀ ਜਿੱਤ

By Shubham Sharma
Oct 27, 2020 • 12:26 PM

ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਨੇ ਮੈਦਾਨ 'ਤੇ ਸਕਾਰਾਤਮਕ ਕ੍ਰਿਕਟ ਖੇਡਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਆਈਪੀਐਲ -13' ਚ ਲਗਾਤਾਰ ਪੰਜਵੀਂ ਜਿੱਤ ਹਾਸਲ ਕਰਨ ਤੋਂ ਬਹੁਤ ਖੁਸ਼ ਹਨ. ਪੰਜਾਬ ਨੇ ਸੋਮਵਾਰ ਨੂੰ ਕੋਲਕਾਤਾ ਨੂੰ ਅੱਠ ਵਿਕਟਾਂ ਨਾਲ ਹਰਾਕੇ ਪਲੇਆੱਫ ਵਿਚ ਪਹੁੰਚਣ ਦਾ ਰਸਤਾ ਹੋਰ ਆਸਾਨ ਕਰ ਲਿਆ ਹੈ. ਕੋਲਕਾਤਾ ਨੇ 20 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ 149 ਦੌੜਾਂ ਬਣਾਈਆਂ ਸੀ. ਪੰਜਾਬ ਨੇ ਟੀਚਾ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ.

ਮੈਚ ਤੋਂ ਬਾਅਦ, ਰਾਹੁਲ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ. ਪੂਰੀ ਟੀਮ ਵੀ ਖੁਸ਼ ਹੋਵੇਗੀ. ਅਸੀਂ ਮਿਲ ਕੇ ਫੈਸਲਾ ਕੀਤਾ ਸੀ ਕਿ ਅਸੀਂ ਮੈਦਾਨ ਤੇ ਸਕਾਰਾਤਮਕ ਕ੍ਰਿਕਟ ਖੇਡਾਂਗੇ. ਚੀਜ਼ਾਂ ਬਦਲ ਸਕਦੀਆਂ ਹਨ. ਮੈਂ ਇਸ  ਲਈ ਖੁਸ਼ ਹਾਂ ਕਿ ਸਾਰੀਆਂ ਚੀਜ਼ਾਂ ਠੀਕ ਹੋ ਰਹੀਆਂ ਹਨ. ਮੈਨੂੰ ਉਮੀਦ ਹੈ ਕਿ ਆਉਣ ਵਾਲੇ ਮੈਚਾਂ ਵਿਚ ਵੀ ਅਸੀਂ ਜਿੱਤ ਹਾਸਲ ਕਰਾਂਗੇ.”

Also Read: IND vs AUS: ਆਸਟਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, ਚੱਕਰਵਰਤੀ-ਸਿਰਾਜ ਨੂੰ ਮਿਲਿਆ ਮੌਕਾ, ਰੋਹਿਤ ਹੋਏ ਬਾਹਰ

ਇਸ ਪੰਜਾਬ ਦੀ ਜਿੱਤ ਵਿੱਚ ਮਨਦੀਪ ਸਿੰਘ ਨੇ ਨਾਬਾਦ 66 ਦੌੜਾਂ ਬਣਾਈਆਂ. ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮਨਦੀਪ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ.

ਰਾਹੁਲ ਨੇ ਮਨਦੀਪ ਬਾਰੇ ਕਿਹਾ, 'ਮਨਦੀਪ ਨੇ ਜੋ ਤਾਕਤ ਦਿਖਾਈ ਹੈ ਉਹ ਬੇਹਤਰੀਨ ਹੈ. ਹਰ ਕੋਈ ਭਾਵੁਕ ਸੀ. ਅਸੀਂ ਉਸ ਦਾ ਸਾਥ ਦੇਣਾ ਚਾਹੁੰਦੇ ਸੀ, ਉਸ ਨਾਲ ਖੜੇ ਰਹਿਣਾ ਚਾਹੁੰਦੇ ਸੀ. ਉਨ੍ਹਾਂ ਦਾ ਮੈਚ ਖਤਮ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ.'