
IPL 2020: ਦਿੱਲੀ ਦੀ ਹਾਰ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ, ਸਾਨੂੰ ਆਪਣੀ ਫੀਲਡਿੰਗ ‘ਤੇ ਕੰਮ ਕਰਨ ਦੀ ਲੋੜ ਹੈ (Image Credit: BCCI)
ਮੁੰਬਈ ਇੰਡੀਅਨਜ਼ ਖ਼ਿਲਾਫ਼ ਪੰਜ ਵਿਕਟਾਂ ਨਾਲ ਹਾਰਣ ਤੋਂ ਬਾਅਦ, ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਹੈ ਕਿ ਟੀਮ ਨੇ 10-15 ਦੌੜਾਂ ਘੱਟ ਬਣਾਈਆਂ ਸੀ ਅਤੇ ਇਸ ਕਾਰਨ ਉਹਨਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ. ਦਿੱਲੀ ਨੇ ਐਤਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਸ਼ਿਖਰ ਧਵਨ ਦੇ ਨਾਬਾਦ 69 ਦੌੜਾਂ ਦੀ ਪਾਰੀ ਦੇ ਚਲਦੇ ਮੁੰਬਈ ਖਿਲਾਫ 163 ਦੌੜਾਂ ਦਾ ਟੀਚਾ ਰੱਖਿਆ ਸੀ. ਮੁੰਬਈ ਨੇ ਇਹ ਟੀਚਾ ਦੋ ਗੇਂਦਾਂ ਪਹਿਲਾਂ ਹੀ ਹਾਸਲ ਕਰ ਲਿਆ ਸੀ, ਸੂਰਯ ਕੁਮਾਰ ਯਾਦਵ ਅਤੇ ਕੁਇੰਟਨ ਡੀ ਕਾੱਕ ਮੁੰਬਈ ਲਈ ਅਰਧ ਸੈਂਕੜੇ ਲਗਾਏ ਸੀ.
ਸੱਤ ਮੈਚਾਂ ਵਿੱਚ ਇਹ ਦਿੱਲੀ ਦੀ ਦੂਜੀ ਹਾਰ ਹੈ ਅਤੇ 10 ਅੰਕਾਂ ਦੇ ਨਾਲ ਇਹ ਟੀਮ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ ਤੇ ਹੈ.
ਮੈਚ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ, "ਅਸੀਂ 10-15 ਦੌੜਾਂ ਘੱਟ ਬਣਾਈਆਂ ਸੀ. ਮੇਰੇ ਖਿਆਲ ਵਿਚ 175 ਦੌੜਾਂ ਦਾ ਸਕੋਰ ਸ਼ਾਨਦਾਰ ਹੋਣਾ ਸੀ. ਜਦੋਂ ਮਾਰਕਸ ਸਟੋਇਨੀਸ ਆਉਟ ਹੋਏ ਤਾਂ ਸਾਨੂੰ ਬਹੁਤ ਮੁਸ਼ਕਲ ਝੱਲਣੀ ਪਈ."