
IPL 2020: ਮੁੰਬਈ ਇੰਡੀਅਨਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ, ਅਜੇ ਹੋਰ ਮਿਹਨਤ ਦੀ ਲੋੜ ਹੈ (Image Credit: BCCI)
ਆਈਪੀਐਲ ਸੀਜਨ-13 ਵਿਚ ਐਤਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਦਿੱਲੀ ਕੈਪਿਟਲਸ ਦੇ ਖਿਲਾਫ ਸ਼ਾਨਦਾਰ ਜਿੱਤ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਨੇ ਦਿੱਲੀ ਦੇ ਖ਼ਿਲਾਫ਼ ਸਭ ਕੁਝ ਸਹੀ ਕੀਤਾ.
ਦੱਸ ਦੇਈਏ ਕਿ ਦਿੱਲੀ ਨੇ ਮੁੰਬਈ ਦੇ ਸਾਹਮਣੇ 163 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਮੁੰਬਈ ਨੇ ਦੋ ਗੇਂਦਾਂ ਪਹਿਲਾਂ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ ਸੀ.
ਮੈਚ ਦੇ ਬਾਅਦ, ਰੋਹਿਤ ਨੇ ਕਿਹਾ, "ਇਸ ਜਿੱਤ ਦਾ ਬਹੁਤ ਮਤਲਬ ਹੈ. ਜਿਸ ਤਰ੍ਹਾਂ ਦੀ ਕ੍ਰਿਕਟ ਅਸੀਂ ਖੇਡ ਰਹੇ ਹਾਂ ਉਸ ਨਾਲ ਭਵਿੱਖ ਲਈ ਸਾਨੂੰ ਭਰੋਸਾ ਮਿਲੇਗਾ. ਮੈਂ ਟੂਰਨਾਮੈਂਟ ਦੇ ਪਹਿਲੇ ਅੱਧ ਵਿੱਚ ਖੇਡਣ ਦੇ ਢੰਗ ਨਾਲ ਬਹੁਤ ਖੁਸ਼ ਹਾਂ. ਸਾਡੇ ਲਈ ਇਹ ਦਿਨ ਕਾਫ਼ੀ ਚੰਗਾ ਸੀ. ਅਸੀਂ ਸਭ ਕੁਝ ਵਧੀਆ ਕੀਤਾ."