
ਰੋਹਿਤ ਸ਼ਰਮਾ ਨੂੰ ਆਸਟਰੇਲੀਆ ਖ਼ਿਲਾਫ਼ ਆਖਰੀ ਦੋ ਟੈਸਟ ਮੈਚਾਂ ਲਈ ਟੀਮ ਇੰਡੀਆ ਦਾ ਉਪ ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ, ਬੀਸੀਸੀਆਈ ਦੇ ਇਸ ਫੈਸਲੇ ‘ਤੇ ਆਵਾਜ਼ਾਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਰੋਹਿਤ ਸ਼ਰਮਾ 2019 ਤੋਂ ਪਹਿਲਾਂ ਟੈਸਟ ਟੀਮ ਵਿਚ ਆਪਣੀ ਜਗ੍ਹਾ ਲਈ ਲੜ੍ਹਾਈ ਕਰਦੇ ਹੋਏ ਨਜਰ ਆਉਂਦੇ ਸੀ, ਪਰ ਜਦੋਂ ਤੋਂ ਉਹਨਾਂ ਨੇ ਓਪਨਿੰਗ ਕਰਨੀ ਸ਼ੁਰੂ ਕੀਤੀ, ਉਦੋਂ ਤੋਂ ਉਹਨਾਂ ਦੀ ਅਤੇ ਭਾਰਤੀ ਟੀਮ ਦੀ ਕਿਸਮਤ ਬਦਲ ਗਈ ਹੈ।
ਪਰ ਅਚਾਨਕ ਚੇਤੇਸ਼ਵਰ ਪੁਜਾਰਾ ਨੂੰ ਹਟਾਉਣਾ ਅਤੇ ਰੋਹਿਤ ਨੂੰ ਉਪ ਕਪਤਾਨ ਬਣਾਉਣਾ ਕਈ ਪ੍ਰਸ਼ਨ ਖੜੇ ਕਰ ਰਿਹਾ ਹੈ। ਹੁਣ ਉਹ ਕਾਰਨ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਰੋਹਿਤ ਨੂੰ ਬਾਕੀ ਦੋ ਟੈਸਟ ਮੈਚਾਂ ਵਿੱਚ ਉਪ ਕਪਤਾਨੀ ਸੌਂਪੀ ਗਈ ਹੈ। ਪੁਜਾਰਾ ਅਤੇ ਅਸ਼ਵਿਨ ਦੋਵੇਂ ਪਿਛਲੇ ਲਗਭਗ ਇੱਕ ਦਹਾਕੇ ਤੋਂ ਟੈਸਟ ਟੀਮ ਵਿੱਚ ਸਥਾਈ ਅਤੇ ਮਹੱਤਵਪੂਰਨ ਖਿਡਾਰੀ ਰਹੇ ਹਨ। ਪਰ ਇਹਨਾਂ ਦੋਵਾਂ ਤੇ ਰੋਹਿਤ ਨੂੰ ਤੱਵਜੋ ਦਿੱਤੀ ਗਈ ਹੈ।
ਪੁਜਾਰਾ ਮੌਜੂਦਾ ਸੀਰੀਜ਼ ਦੇ ਦੂਜੇ ਟੈਸਟ ਲਈ ਉਪ ਕਪਤਾਨ ਵੀ ਸੀ, ਪਰ ਰੋਹਿਤ ਦੇ ਆਉਣ ਨਾਲ ਉਹਨਾਂ ਨੂੰ ਆਖਿਰੀ ਦੋ ਟੈਸਟ ਮੈਚਾਂ ਵਿੱਚ ਉਪ-ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਇਸ ਮਾਮਲੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਖੁਲਾਸਾ ਕੀਤਾ ਹੈ ਕਿ ਰੋਹਿਤ ਨੂੰ ਆਉਣ ਵਾਲੇ ਦੋਵੇਂ ਮੈਚਾਂ ਲਈ ਉਪ ਕਪਤਾਨ ਕਿਉਂ ਬਣਾਇਆ ਗਿਆ ਹੈ।