Brisbane Test: ਟੀਮ ਇੰਡੀਆ ਨੇ ਇੱਕ ਦਿਨ ਪਹਿਲਾਂ ਨਹੀਂ ਕੀਤਾ ਪਲੇਇੰਗ ਇਲ਼ੇਵਨ ਦਾ ਐਲਾਨ, ਜਾਣੋ ਕੀ ਸੀ ਕਾਰਣ
ਭਾਰਤ ਨੇ ਸ਼ੁੱਕਰਵਾਰ ਤੋਂ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੇ ਬ੍ਰਿਸਬੇਨ ਟੈਸਟ ਮੈਚ ਲਈ ਆਪਣੀ ਪਲੇਇੰਗ-11 ਦਾ ਐਲਾਨ ਨਹੀਂ ਕੀਤਾ ਹੈ। ਟੀਮ ਖਿਡਾਰੀਆਂ ਦੀ ਸੱਟਾਂ 'ਤੇ ਨਜ਼ਰ ਰੱਖ ਰਹੀ ਹੈ। ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ...
ਭਾਰਤ ਨੇ ਸ਼ੁੱਕਰਵਾਰ ਤੋਂ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੇ ਬ੍ਰਿਸਬੇਨ ਟੈਸਟ ਮੈਚ ਲਈ ਆਪਣੀ ਪਲੇਇੰਗ-11 ਦਾ ਐਲਾਨ ਨਹੀਂ ਕੀਤਾ ਹੈ। ਟੀਮ ਖਿਡਾਰੀਆਂ ਦੀ ਸੱਟਾਂ 'ਤੇ ਨਜ਼ਰ ਰੱਖ ਰਹੀ ਹੈ। ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਸ ਤੋਂ ਪਹਿਲਾਂ ਟੀਮ ਨੇ ਤਿੰਨ ਟੈਸਟ ਮੈਚਾਂ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਆਪਣੀ ਪਲੇਇੰਗ ਇਲੇਵਨ ਦੀ ਘੋਸ਼ਣਾ ਕੀਤੀ ਸੀ, ਪਰ ਇਸ ਸਮੇਂ ਭਾਰਤ ਸੱਟਾਂ ਨਾਲ ਜੂਝ ਰਿਹਾ ਹੈ, ਇਸ ਲਈ ਟੀਮ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
Trending
ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਨਾਲ ਜੂਝ ਰਹੇ ਹਨ। ਚੌਥੇ ਟੈਸਟ ਮੈਚ ਵਿੱਚ ਉਹਨਾਂ ਦਾ ਖੇਡਣਾ ਪੱਕਾ ਨਹੀਂ ਹੈ। ਜੇ ਉਹ ਨਹੀਂ ਖੇਡਦਾ, ਤਾਂ ਟੀਮ ਸ਼ਾਰਦੂਲ ਠਾਕੁਰ ਨੂੰ ਮੌਕਾ ਦੇ ਸਕਦੀ ਹੈ।
ਕੇਐਲ ਰਾਹੁਲ ਗੁੱਟ ਦੀ ਸੱਟ ਕਾਰਨ ਘਰ ਪਰਤ ਚੁੱਕੇ ਹਨ। ਮਯੰਕ ਅਗਰਵਾਲ ਨੇ ਨੇਟ 'ਤੇ ਅਭਿਆਸ ਕੀਤਾ। ਹਨੂਮਾ ਵਿਹਾਰੀ ਤੀਜੇ ਟੈਸਟ ਮੈਚ ਵਿੱਚ ਵੀ ਜ਼ਖਮੀ ਹੋਏ ਸਨ। ਉਹਨਾਂ ਨੂੰ ਹੈਮਸਟ੍ਰਿੰਗ ਦੀ ਸੱਟ ਲੱਗੀ ਹੈ ਅਤੇ ਚੌਥੇ ਟੈਸਟ ਵਿਚ ਖੇਡਣਾ ਵੀ ਤੈਅ ਨਹੀਂ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਇੰਡੀਆ ਕਿਸ ਪਲੇਇੰਗ ਇਲੇਵਨ ਨਾਲ ਮੈਦਾਨ ਤੇ ਉਤਰਦੀ ਹੈ।