Women's T20 Challenge 2020: ਵੇਲੋਸਿਟੀ ਨੇ ਰੋਮਾਂਚਕ ਮੈਚ ਵਿਚ ਸੁਪਰਨੋਵਾ ਨੂੰ 5 ਵਿਕਟਾਂ ਨਾਲ ਹਰਾਇਆ
ਵੇਲੋਸਿਟੀ ਨੇ ਬੁੱਧਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮਹਿਲਾ ਟੀ -20 ਚੈਲੇਂਜ ਦੇ ਪਹਿਲੇ ਮੈਚ ਵਿੱਚ ਸੁਪਰਨੋਵਾ ਖ਼ਿਲਾਫ਼ ਪੰਜ ਵਿਕਟਾਂ ਨਾਲ ਜਿੱਤ ਹਾਸਲ ਕੀਤੀ. ਚੰਗੀ ਸ਼ੁਰੂਆਤ ਤੋਂ ਬਾਅਦ ਸੁਪਰਨੋਵਾ ਵੱਡਾ ਸਕੋਰ ਨਹੀਂ ਬਣਾ ਸਕੀ ਅਤੇ 20 ਓਵਰਾਂ ਵਿਚ...

ਵੇਲੋਸਿਟੀ ਨੇ ਬੁੱਧਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮਹਿਲਾ ਟੀ -20 ਚੈਲੇਂਜ ਦੇ ਪਹਿਲੇ ਮੈਚ ਵਿੱਚ ਸੁਪਰਨੋਵਾ ਖ਼ਿਲਾਫ਼ ਪੰਜ ਵਿਕਟਾਂ ਨਾਲ ਜਿੱਤ ਹਾਸਲ ਕੀਤੀ. ਚੰਗੀ ਸ਼ੁਰੂਆਤ ਤੋਂ ਬਾਅਦ ਸੁਪਰਨੋਵਾ ਵੱਡਾ ਸਕੋਰ ਨਹੀਂ ਬਣਾ ਸਕੀ ਅਤੇ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ 'ਤੇ 126 ਦੌੜਾਂ ਹੀ ਬਣਾ ਸਕੀ. ਵੇਲੋਸਿਟੀ ਨੇ ਇਕ ਗੇਂਦ ਬਾਕੀ ਰਹਿੰਦਿਆਂ ਟੀਚਾ ਪੂਰਾ ਕਰ ਲਿਆ.
ਟੀਚੇ ਦਾ ਪਿੱਛਾ ਕਰਦੇ ਹੋਏ ਵੇਲੋਸਿਟੀ ਨੂੰ ਪਹਿਲੇ ਹੀ ਓਵਰ ਵਿੱਚ ਝਟਕਾ ਲੱਗ ਗਿਆ. ਡੈਨੀਅਲ ਵਾਯੱਟ ਆਯਾਬੋਂਗਾ ਖਾਖਾ ਦੀ ਗੇਂਦ ਤੇ ਵਿਕਟਕੀਪਰ ਤਨਿਆ ਭਾਟੀਆ ਦੇ ਹੱਥੋਂ ਕੈਚ ਆਉਟ ਹੋ ਗਈ. ਇਸ ਤੋਂ ਬਾਅਦ, ਸ਼ੇਫਾਲੀ ਵਰਮਾ ਨੇ ਆਪਣੇ ਅੰਦਾਜ਼ ਵਿਚ ਬੱਲੇਬਾਜ਼ੀ ਕੀਤੀ ਅਤੇ ਚਾਰ ਸ਼ਾਨਦਾਰ ਚੌਕੇ ਲਗਾਏ, ਪਰ ਸ਼ੇਫਾਲੀ ਨੇ ਵੀ ਇਸੇ ਹਮਲਾਵਰ ਅੰਦਾਜ਼ ਵਿਚ ਵਿਕਟ ਗਵਾ ਦਿੱਤੀ. ਉਹਨਾਂ ਦਾ ਕੈਚ ਸੇਲੇਮਨ ਨੇ ਖਾਖਾ ਦੀ ਗੇਂਦ 'ਤੇ ਫੜਿਆ. ਸ਼ੇਫਾਲੀ ਨੇ 11 ਗੇਂਦਾਂ 'ਤੇ 17 ਦੌੜਾਂ ਬਣਾਈਆਂ.
Trending
ਹੁਣ ਵੇਲੋਸਿਟੀ ਦੀ ਰਨਗਤੀ ਹੌਲੀ ਹੋ ਗਈ ਸੀ ਅਤੇ ਕਪਤਾਨ ਮਿਤਾਲੀ ਰਾਜ ਨੂੰ ਇਸ ਨੂੰ ਵਧਾਉਣਾ ਸੀ. ਉਸੇ ਕੋਸ਼ਿਸ਼ ਵਿੱਚ, ਮਿਤਾਲੀ ਨੇ ਸ਼ਾੱਟ ਖੇਡਿਆ ਜੋ ਸਿੱਧਾ ਸਿਰੀਵਰਦੇਨ ਦੇ ਹੱਥਾਂ ਵਿੱਚ ਚਲਾ ਗਿਆ. ਮਿਤਾਲੀ ਨੇ ਸਿਰਫ ਸੱਤ ਦੌੜਾਂ ਬਣਾਈਆਂ.
ਇਸ ਤੋਂ ਬਾਅਦ ਵੇਦਾਕ੍ਰਿਸ਼ਨਮੂਰਤੀ ਨੇ ਸ਼ਾਨਦਾਰ ਅਤੇ ਖੂਬਸੂਰਤ ਸ਼ਾੱਟ ਲਗਾਏ ਪਰ ਉਹ ਵੀ ਆਪਣੀ ਪਾਰੀ ਨੂੰ ਹੋਰ ਅੱਗੇ ਨਹੀਂ ਲਿਜਾ ਸਕੀ. 29 ਦੇ ਨਿੱਜੀ ਸਕੋਰ 'ਤੇ ਰਾਧਾ ਯਾਦਵ ਨੇ ਉਹਨਾਂ ਨੂੰ ਚਮਾਰੀ ਅਟਾਪੱਟੂ ਦੇ ਹੱਥੋਂ ਕੈਚ ਕਰਵਾਇਆ.
ਜਿਸ ਤਰ੍ਹਾਂ ਸ਼ੇਫਾਲੀ ਅਤੇ ਵੇਦਾ ਬੱਲੇਬਾਜ਼ੀ ਕਰ ਰਹੇ ਸਨ, ਸੁਸ਼ਮਾ ਵਰਮਾ ਨੇ ਉਹੀ ਅੰਦਾਜ ਜਾਰੀ ਰੱਖਿਆ. ਸ਼ੇਫਾਲੀ ਅਤੇ ਵੇਦਾ ਨੇ ਸਿਰਫ ਚੌਕੇ ਮਾਰੇ ਪਰ ਸੁਸ਼ਮਾ ਨੇ ਪੈਰ ਜਮਾਉਣ ਤੋਂ ਬਾਅਦ ਦੋ ਸ਼ਾਨਦਾਰ ਛੱਕੇ ਵੀ ਲਗਾਏ.
ਉਹਨਾਂ ਦਾ ਸਾਥ ਸੁਨੇ ਲੂਸ ਨੇ ਦਿੱਤਾ. ਸੁਸ਼ਮਾ ਅਤੇ ਲੂਸ ਨੇ 51 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਮੈਚ ਨੂੰ ਵੇਲੋਸਿਟੀ ਦੇ ਹੱਕ ਵਿਚ ਬਦਲ ਦਿੱਤਾ. ਸੁਸ਼ਮਾ ਦੇ ਆਉਟ ਹੋਣ ਤੋਂ ਬਾਅਦ ਇਹ ਲੱਗਿਆ ਕਿ ਸੁਪਰਨੋਵਾ ਮੈਚ ਜਿੱਤੇਗਾ, ਪਰ ਲੂਸ ਨੇ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ.