
ਭਾਰਤੀ ਕ੍ਰਿਕਟ ਟੀਮ ਨੂੰ ਦੋ ਬਾਰ ਵਿਸ਼ਵ ਚੈਂਪਿਅਨ ਬਣਾਉਣ ਵਿਚ ਅਹਿਮ ਯੋਗਦਾਨ ਦੇਣ ਵਾਲੇ ਆੱਲਰਾਉਂਡਰ ਯੁਵਰਾਜ ਸਿੰਘ ਦੁਬਾਰਾ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸੀ ਕਰ ਸਕਦੇ ਹਨ। ਜੇ ਸਭ ਕੁਝ ਸਹੀ ਰਿਹਾ ਤੇ ਯੂਵੀ ਨੂੰ ਘੱਟੋ ਘੱਟ ਪੰਜਾਬ ਲਈ ਟੀ -20 ਕ੍ਰਿਕਟ ਖੇਡਦੇ ਦੇਖਿਆ ਜਾ ਸਕਦਾ ਹੈ। ਯੁਵਰਾਜ ਨੇ ਜੂਨ 2019 ਵਿੱਚ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਪਰ ਪਿਛਲੇ ਕੁਝ ਮਹੀਨਿਆਂ ਵਿੱਚ ਉਹਨਾਂ ਨੇ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿਚ ਕਾਫ਼ੀ ਸਮਾਂ ਬਿਤਾਇਆ ਹੈ। ਇਸ ਦੌਰਾਨ ਲੱਗਦਾ ਹੈ ਕਿ ਉਹਨਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸ ਪਰਤਣ ਦਾ ਮਨ ਬਣਾ ਲਿਆ ਹੈ.
ਕ੍ਰਿਕਬਜ਼ ਨਾਲ ਗੱਲਬਾਤ ਦੌਰਾਨ ਯੁਵਰਾਜ ਨੇ ਆਪਣੀ ਵਾਪਸੀ ਦੀ ਯੋਜਨਾ ਦੀ ਪੁਸ਼ਟੀ ਕੀਤੀ ਹੈ।
ਯੁਵਰਾਜ ਨੇ ਕਿਹਾ, “ਮੈਂ ਇਨ੍ਹਾਂ ਯੁਵਾ ਖਿਡਾਰੀਆਂ ਨਾਲ ਸਮਾਂ ਬਿਤਾਉਣਾ ਪਸੰਦ ਕਰਦਾ ਸੀ ਅਤੇ ਉਨ੍ਹਾਂ ਨਾਲ ਖੇਡ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲ ਕਰਦਿਆਂ ਮੈਨੂੰ ਅਹਿਸਾਸ ਹੋਇਆ ਕਿ ਜੋ ਮੈਂ ਉਨ੍ਹਾਂ ਨੂੰ ਕਹਿ ਰਿਹਾ ਸੀ, ਉਹ ਉਹਨੂੰ ਕਰਨ ਦੇ ਯੋਗ ਸੀ । ਮੈਂ ਉਹਨਾਂ ਨੂੰ ਕੁਝ ਹੋਰ ਗੱਲਾਂ 'ਤੇ ਯਕੀਨ ਦਿਵਾਉਣ ਲਈ ਨੈਟ ਵਿਚ ਬੱਲੇਬਾਜ਼ੀ ਕੀਤੀ ਅਤੇ ਮੈਨੂੰ ਕਾਫ਼ੀ ਹੈਰਾਨੀ ਹੋਈ ਕਿ ਮੈਂ ਲੰਬੇ ਸਮੇਂ ਤੋਂ ਬੱਲੇਬਾਜ਼ੀ ਨਾ ਕਰਨ ਦੇ ਬਾਵਜੂਦ ਵੀ ਗੇਂਦ ਨੂੰ ਕਿੰਨੀ ਚੰਗੀ ਤਰ੍ਹਾਂ ਮਾਰ ਰਿਹਾ ਸੀ।'