
SL vs ZIM: ਜ਼ਿੰਬਾਬਵੇ ਦੀ ਟੀਮ ਨੇ ਸ਼੍ਰੀਲੰਕਾ ਅਤੇ ਜ਼ਿੰਬਾਬਵੇ ਵਿਚਾਲੇ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ 22 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ ਹੈ। ਪੱਲੇਕੇਲੇ 'ਚ ਖੇਡੇ ਗਏ ਦੂਜੇ ਵਨਡੇ 'ਚ ਜ਼ਿੰਬਾਬਵੇ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਜਿਸ ਤੋਂ ਬਾਅਦ ਟੀਮ ਨੇ ਨਿਰਧਾਰਿਤ ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 302 ਦੌੜਾਂ ਦਾ ਪਹਾੜ ਵਰਗਾ ਸਕੋਰ ਬਣਾਇਆ। ਜ਼ਿੰਬਾਬਵੇ ਲਈ ਕਪਤਾਨ ਕ੍ਰੇਗ ਇਰਵਿਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਉਸ ਨੇ 98 ਗੇਂਦਾਂ 'ਤੇ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 10 ਚੌਕੇ ਲਾਏ। ਕਪਤਾਨ ਤੋਂ ਇਲਾਵਾ ਸਿੰਕਦਰ ਰਜ਼ਾ (56), ਰੇਗਿਸ ਚੱਕਾਬਵਾ (47) ਅਤੇ ਸੀਨ ਵਿਲੀਅਮਜ਼ (48) ਨੇ ਅਹਿਮ ਪਾਰੀਆਂ ਖੇਡੀਆਂ।
ਇਸ ਦੌਰਾਨ ਸ੍ਰੀਲੰਕਾਈ ਟੀਮ ਲਈ ਜੈਫਰੀ ਵਾਂਡਰਸੇ ਨੇ 51 ਦੌੜਾਂ ਦੇ ਕੇ ਤਿੰਨ ਖਿਡਾਰੀਆਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਦੂਜੇ ਪਾਸੇ ਨੁਵਾਨ ਪ੍ਰਦੀਪ ਨੇ 10 ਓਵਰਾਂ ਵਿੱਚ 74 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮਹੇਸ਼ ਦਿਕਸ਼ਾਨਾ ਅਤੇ ਚਮਿਕਾ ਕਰੁਣਾਰਤਨੇ ਨੇ ਇਕ-ਇਕ ਖਿਡਾਰੀ ਨੂੰ ਆਊਟ ਕੀਤਾ।