ਦੁਨੀਆ ਦੇ ਮਹਾਨ ਕਪਤਾਨਾਂ ਵਿਚੋਂ ਇਕ ਮਹਿੰਦਰ ਸਿੰਘ ਧੋਨੀ ਨੇ 15 ਅਗਸਤ ਦੀ ਸ਼ਾਮ ਨੂੰ 7: 29 ਵਜੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮਿਆਂ ਨੂੰ ਹੈਰਾਨ ਕਰ ਦਿੱਤਾ। ਧੋਨੀ ਨੇ ਇਹ ਐਲਾਨ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਜ਼ਰੀਏ ਕੀਤਾ ਜਿਸ ਵਿਚ ਉਹਨਾਂ ਨੇ ਆਪਣੇ ਕੈਰੀਅਰ ਦੇ ਸੁਨਹਿਰੇ ਪਲਾਂ ਨੂੰ ਬੇਹੱਦ ਹੀ ਭਾਵੁਕ ਅੰਦਾਜ ਵਿਚ ਦਿਖਾਇਆ.
ਧੋਨੀ ਦੇ ਸੰਨਿਆਸ ਦੀ ਖ਼ਬਰ ਨਾਲ ਵਿਸ਼ਵ ਕ੍ਰਿਕਟ ਅਜੇ ਵੀ ਸੋਗ ਵਿੱਚ ਸੀ ਜਦੋਂ ਉਸਦੇ ਸਾਥੀ ਖਿਡਾਰੀ ਅਤੇ ਭਾਰਤ ਦੇ ਮੱਧ ਕ੍ਰਮ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਕ੍ਰਿਕਟ ਨੂੰ ਅਚਾਨਕ ਹੀ ਅਲਵਿਦਾ ਕਹਿ ਦਿੱਤਾ। ਦੋਵਾਂ ਦੇ ਸੰਨਿਆਸ ਦੀ ਖ਼ਬਰ ਨੇ ਮਿਲ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਸੁਰੇਸ਼ ਰੈਨਾ ਨੇ ਦੈਨਿਕ ਜਾਗਰਣ ਨੂੰ ਦਿੱਤੇ ਇੱਕ ਇੰਟਰਵਿਉ ਵਿਚ ਦੱਸਿਆ ਕਿ ਦੋਵਾਂ ਨੇ ਆਪਣੀ ਰਿਟਾਇਰਮੈਂਟ ਦੀ ਯੋਜਨਾ ਬਹੁਤ ਪਹਿਲਾਂ ਹੀ ਬਣਾਈ ਹੋਈ ਸੀ ਅਤੇ ਦੋਵਾਂ ਨੇ ਇਸ ਲਈ 15 ਅਗਸਤ ਦਾ ਦਿਨ ਚੁਣਿਆ ਸੀ।
ਰੈਨਾ ਨੇ ਕਿਹਾ, “ਅਸੀਂ ਦੋਵਾਂ ਨੇ ਪਹਿਲਾਂ ਹੀ ਰਿਟਾਇਰਮੈਂਟ ਲਈ ਯੋਜਨਾ ਬਣਾ ਲਈ ਸੀ। ਧੋਨੀ ਦੀ ਜਰਸੀ ਨੰਬਰ 7 ਹੈ ਅਤੇ ਮੇਰਾ 3 ਹੈ, ਜੇ ਇਹਨਾਂ ਨੂੰ ਮਿਲਾ ਦਿੱਤਾ ਜਾਵੇ ਤਾਂ 73 ਬਣਦਾ ਹੈ। ਕਿਉਂਕਿ ਭਾਰਤ ਨੇ ਇਸ ਸਾਲ ਆਪਣਾ 73 ਵਾਂ ਆਜ਼ਾਦੀ ਦਿਹਾੜਾ ਮਨਾਇਆ, ਇਸ ਲਈ ਸਾਨੂੰ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਮਿਲ ਸਕਦਾ ਸੀ. "
ਤੁਹਾਨੂੰ ਦੱਸ ਦੇਈਏ ਕਿ ਧੋਨੀ ਦਾ ਜਰਸੀ ਨੰਬਰ 7 ਵੀ ਬਹੁਤ ਮਸ਼ਹੂਰ ਹੈ। ਉਹਨਾਂ ਨੇ ਆਪਣੀ ਕਪਤਾਨੀ, ਬੱਲੇਬਾਜ਼ੀ ਅਤੇ ਵਿਕਟਕੀਪਿੰਗ ਨਾਲ ਭਾਰਤ ਲਈ ਕਈ ਮੈਚ ਜਿੱਤੇ ਹਨ। ਜਿਵੇਂ ਹੀ ਰੈਨਾ ਅਤੇ ਧੋਨੀ ਇਕੱਠੇ ਰਿਟਾਇਰ ਹੋਏ, ਪੂਰਾ ਕ੍ਰਿਕਟ ਜਗਤ ਸਦਮੇ ਵਿੱਚ ਚਲਾ ਗਿਆ। ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਦੋਵੇਂ ਅਚਾਨਕ ਆਪਣੇ ਆਪ ਨੂੰ ਕ੍ਰਿਕਟ ਤੋਂ ਇਨ੍ਹਾਂ ਦੂਰ ਕਰ ਲੈਣਗੇ.
ਬੇਸ਼ਕ ਇਹਨਾਂ ਦੋਵਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਧੋਨੀ ਅਤੇ ਰੈਨਾ ਅਗਲੇ ਮਹੀਨੇ 19 ਸਤੰਬਰ ਤੋਂ ਯੂਏਈ ਵਿੱਚ ਹੋਣ ਵਾਲੇ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਨਜ਼ਰ ਆਉਣਗੇ।