Advertisement
Advertisement
Advertisement
Advertisement

England tour of india 2021

Cricket Image for IND vs ENG:  ਆਖਰੀ ਦਿਨ ਭਾਰਤ ਨੂੰ ਜਿੱਤ ਲਈ 381 ਦੌੜ੍ਹਾੰ ਦੀ ਲੋੜ, ਭਾਰਤ ਨੇ ਗੁਆਈ ਰੋਹਿਤ ਸ਼ਰਮਾ
Image Credit - Google Search

IND vs ENG: ਆਖਰੀ ਦਿਨ ਭਾਰਤ ਨੂੰ ਜਿੱਤ ਲਈ 381 ਦੌੜ੍ਹਾੰ ਦੀ ਲੋੜ, ਭਾਰਤ ਨੇ ਗੁਆਈ ਰੋਹਿਤ ਸ਼ਰਮਾ ਦੀ ਵਿਕਟ

By Shubham Yadav February 08, 2021 • 17:44 PM View: 467

ਭਾਰਤੀ ਕ੍ਰਿਕਟ ਟੀਮ ਨੇ ਇਥੇ ਐਮ.ਏ. ਚਿਦੰਬਰਮ ਸਟੇਡੀਅਮ ਵਿਚ ਜਾਰੀ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਦੀ ਖੇਡ ਦੇ ਅੰਤ ਤਕ 420 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇਕ ਵਿਕਟ ਖੋ ਕੇ 39 ਦੌੜ੍ਹਾੰ ਬਣਾ ਲਈਆਂ ਹਨ। ਭਾਰਤ ਨੂੰ ਜਿੱਤ ਲਈ ਅਜੇ ਵੀ 381 ਦੌੜਾਂ ਦੀ ਜ਼ਰੂਰਤ ਹੈ। ਪੰਜਵੇਂ ਦਿਨ ਉਸ ਕੋਲ ਘੱਟੋ ਘੱਟ 90 ਓਵਰ ਹੋਣਗੇ। ਦਿਨ ਦਾ ਖੇਡ ਖਤਮ ਹੋਣ ਤੱਕ ਚੇਤੇਸ਼ਵਰ ਪੁਜਾਰਾ 12 ਅਤੇ ਸ਼ੁਭਮਨ ਗਿੱਲ 15 ਦੌੜਾਂ ਬਣਾ ਕੇ ਨਾਬਾਦ ਸਨ।

ਪੁਜਾਰਾ ਨੇ 23 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਇੱਕ ਚੌਕਾ ਲਗਾਇਆ, ਜਦੋਂ ਕਿ ਗਿੱਲ ਨੇ 35 ਗੇਂਦਾਂ ਵਿੱਚ ਤਿੰਨ ਚੌਕੇ ਜੜੇ। ਭਾਰਤ ਨੇ ਚੌਥੇ ਦਿਨ ਦੇ ਆਖਰੀ ਸੈਸ਼ਨ ਵਿੱਚ ਕੁੱਲ 13 ਓਵਰਾਂ ਦਾ ਸਾਹਮਣਾ ਕੀਤਾ।

Related Cricket News on England tour of india 2021