Sachin tendulkar
Advertisement
IPL 2020 : ਨਿਕੋਲਸ ਪੂਰਨ ਦੀ ਫੀਲਡਿੰਗ ਨੇ ਕੀਤਾ ਸਾਰਿਆਂ ਨੂੰ ਹੈਰਾਨ, ਸਚਿਨ ਵੀ ਬੋਲੇ ਮੈਂ ਆਪਣੇ ਜੀਵਨ ਵਿਚ ਇਸ ਤੋਂ ਵਧੀਆ ਫੀਲਡਿੰਗ ਨਹੀਂ ਦੇਖੀ
By
Shubham Yadav
September 28, 2020 • 12:47 PM View: 609
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਬੇਸ਼ਕ ਰਾਜਸਥਾਨ ਰਾਇਲਜ਼ ਖਿਲਾਫ ਮੈਚ ਹਾਰ ਗਈ, ਪਰ ਇਸ ਮੈਚ ਵਿਚ ਪੰਜਾਬ ਦੇ ਖਿਡਾਰੀਆਂ ਨੇ ਬੱਲੇਬਾਜ਼ੀ ਤੇ ਫੀਲਡਿੰਗ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਜੋ ਕਪਤਾਨ ਕੇ ਐਲ ਰਾਹੁਲ ਨੂੰ ਥੋੜ੍ਹੀ ਖੁਸ਼ੀ ਦੇਵੇਗਾ. ਜੇਕਰ ਪੰਜਾਬ ਦੀ ਫੀਲਡਿੰਗ ਦੀ ਗੱਲ ਕਰੀਏ ਤਾਂ ਇਸ ਮੈਚ ਵਿਚ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੀਆ, ਜਿਸਨੂੰ ਦੇਖ ਕੇ ਤੁਹਾਨੂੰ ਸੁਪਰਮੈਨ ਦੀ ਯਾਦ ਆਉਣਾ ਲਾਜ਼ਮੀ ਹੈ.
ਨਿਕੋਲਸ ਪੂਰਨ, ਜਿਹਨਾਂ ਨੇ ਪਹਿਲੇ ਬੱਲੇਬਾਜ਼ੀ ਕਰਦਿਆਂ ਆਪਣੀ ਟੀਮ ਨੂੰ 223 ਦੇ ਸਕੋਰ ’ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਬਾਅਦ ਵਿਚ ਆਪਣੀ ਕਰਿਸ਼ਮਾਈ ਫੀਲਡਿੰਗ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ. ਇਥੋਂ ਤੱਕ ਕਿ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਵੀ ਨਿਕੋਲਸ ਦੀ ਪ੍ਰਸ਼ੰਸਾ ਕਰਨੀ ਪਈ. ਮੈਚ ਦੌਰਾਨ ਕੁਮੈਂਟਰੀ ਕਰ ਰਹੇ ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਕੇਵਿਨ ਪੀਟਰਸਨ ਨੇ ਵੀ ਪੂਰਨ ਦੀ ਫੀਲਡਿੰਗ ਦੀ ਪ੍ਰਸ਼ੰਸਾ ਕੀਤੀ.
Advertisement
Related Cricket News on Sachin tendulkar
Advertisement
Cricket Special Today
-
- 06 Feb 2021 04:31
Advertisement