The team
ENG vs PAK: ਪਾਕਿਸਤਾਨ ਦੇ ਖਿਲਾਫ ਟੀ-20 ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ, ਸਟੋਕਸ ਸਮੇਤ 7 ਵੱਡੇ ਖਿਡਾਰੀ ਬਾਹਰ
ਇੰਗਲੈਂਡ ਨੇ 28 ਅਗਸਤ ਤੋਂ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਮੈਦਾਨ ਵਿਚ ਪਾਕਿਸਤਾਨ ਖਿਲਾਫ ਤਿੰਨ ਟੀ20 ਮੈਚਾਂ ਦੀ ਲੜੀ ਲਈ ਆਪਣੀ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਵਿਚ ਜੋ ਰੂਟ, ਕ੍ਰਿਸ ਵੋਕਸ, ਜੋਫਰਾ ਆਰਚਰ, ਸੈਮ ਕਰ੍ਰਨ, ਮਾਰਕ ਵੁੱਡ, ਜੋਸ ਬਟਲਰ ਨੂੰ ਆਰਾਮ ਦਿੱਤਾ ਗਿਆ ਹੈ. ਇਸ ਤੋਂ ਇਲਾਵਾ ਪਰਿਵਾਰਕ ਮਸਲਿਆਂ ਕਾਰਨ ਪਾਕਿਸਤਾਨ ਟੈਸਟ ਸੀਰੀਜ਼ ਛੱਡਣ ਤੋਂ ਬਾਅਦ ਨਿਉਜ਼ੀਲੈਂਡ ਪਰਤਣ ਵਾਲੇ ਬੇਨ ਸਟੋਕਸ ਵੀ ਟੀਮ ਦਾ ਹਿੱਸਾ ਨਹੀਂ ਹਨ।
ਆਇਰਲੈਂਡ ਖਿਲਾਫ ਵਨਡੇ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆੱਲਰਾਉਂਡਰ ਡੇਵਿਡ ਵਿਲੀ ਦੀ ਟੀਮ ਵਿਚ ਵਾਪਸੀ ਹੋਈ ਹੈ। ਵਿਲੀ ਨੇ ਮਈ 2019 ਵਿਚ ਇੰਗਲੈਂਡ ਲਈ ਆਖਰੀ ਟੀ20 ਅੰਤਰਰਾਸ਼ਟਰੀ ਮੈਚ ਖੇਡਿਆ ਸੀ. ਇਸ ਤੋਂ ਅਲਾਵਾ ਲਿਆਮ ਲਿਵਿੰਗਸਟੋਨ, ਲਿਆਮ ਡੌਸਨ, ਰਿਸੀ ਟੋਪਲੇ ਅਤੇ ਜੇਮਸ ਵਿਨਸ ਦੀ ਜਗ੍ਹਾ ਤੇ ਜੋ ਡੇਨਲੀ, ਲੁਈਸ ਗ੍ਰੈਗਰੀ, ਕ੍ਰਿਸ ਜੋਰਡਨ ਅਤੇ ਡੇਵਿਡ ਮਲਾਨ ਦੀ ਟੀਮ ਚ ਵਾਪਸੀ ਹੋਈ ਹੈ. ਹਾਲਾਂਕਿ ਲਿਵਿੰਗਸਟੋਨ ਅਤੇ ਟੋਪਲੇ ਦੇ ਨਾਲ ਨਾਲ ਪੈਟ ਬ੍ਰਾਉਨ ਨੂੰ ਰਿਜ਼ਰਵ ਖਿਡਾਰੀਆਂ ਵਿਚ ਬਰਕਰਾਰ ਰੱਖਿਆ ਗਿਆ ਹੈ.
Related Cricket News on The team
-
ਤਿੰਨੋਂ ਫਾਰਮੈਟਾਂ ਵਿੱਚ ਆਈਸੀਸੀ ਦੀ ਬੱਲੇਬਾਜ਼ੀ ਰੈਂਕਿੰਗ ਵਿੱਚ ਬਾਬਰ ਆਜ਼ਮ ਦਾ ਜਲਵਾ, ਜਾਣੋ ਵਿਰਾਟ ਕੋਹਲੀ ਕਿੱਥੇ ਹਨ?
ਹਾਲ ਹੀ ਵਿਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਦੂਜਾ ਟੈਸਟ ਮੈਚ ਡਰਾਅ ਹੋ ਗਿਆ, ਜਿਸ ਤੋਂ ਬਾਅ ...
Cricket Special Today
-
- 06 Feb 2021 04:31