ਬੀਸੀਸੀਆਈ ਅਧਿਕਾਰੀ ਕੁਝ ਹੋਰ ਦਿਨਾਂ ਲਈ ਅਹੁਦਿਆਂ ‘ਤੇ ਰਹਿਣਗੇ, ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜਾਰ
ਜਦੋਂ ਬੀਸੀਸੀਆਈ 24 ਦਸੰਬਰ ਨੂੰ ਆਪਣੀ ਸਲਾਨਾ ਜਨਰਲ ਮੀਟਿੰਗ (ਏਜੀਐਮ) ਬੁਲਾਏਗੀ, ਤਾਂ ਸਰਬਉੱਚ ਅਦਾਲਤ (Supeme Court) ਸਰਦੀਆਂ ਦੀਆਂ ਛੁੱਟੀਆਂ 'ਤੇ ਹੋਵੇਗੀ। ਸੁਪਰੀਮ ਕੋਰਟ ਦੀਆਂ ਛੁੱਟੀਆਂ 18 ਦਸੰਬਰ ਤੋਂ 1 ਜਨਵਰੀ ਤੱਕ ਹੋਣਗੀਆਂ। ਇਸਦਾ ਮਤਲਬ ਹੈ ਕਿ ਕ੍ਰਿਕਟ ਸੁਧਾਰ ਨਾਲ ਜੁੜੇ ਸਾਰੇ ਮਾਮਲੇ ਅਗਲੇ ਸਾਲ ਵਿੱਚ ਪਹੁੰਚ ਜਾਣਗੇ। ਇਸਦਾ ਅਰਥ ਇਹ ਵੀ ਹੈ ਕਿ ਸੌਰਵ ਗਾਂਗੁਲੀ, ਜੈ ਸ਼ਾਹ ਅਤੇ ਜਏਸ਼ ਜਾੱਰਜ 2021 ਤੱਕ ਆਪਣੇ ਅਹੁਦਿਆਂ 'ਤੇ ਬਣੇ ਰਹਿਣਗੇ, ਭਾਵੇਂ ਉਨ੍ਹਾਂ ਦਾ ਕਾਰਜਕਾਲ ਕੁਝ ਮਹੀਨੇ ਪਹਿਲਾਂ ਪੂਰਾ ਹੋ ਗਿਆ ਹੋਵੇ।
ਬੀਸੀਸੀਆਈ ਦੇ ਨਵੇਂ ਸੰਵਿਧਾਨ ਅਨੁਸਾਰ ਅਧਿਕਾਰੀਆਂ ਨੂੰ ਬੀਸੀਸੀਆਈ ਜਾਂ ਰਾਜ ਦੀ ਕਿਸੇ ਯੂਨੀਅਨ ਵਿਚ ਲਗਾਤਾਰ ਛੇ ਸਾਲ ਬਿਤਾਉਣ ਤੋਂ ਬਾਅਦ ਕੂਲਿੰਗ-ਆਫ ਪੀਰੀਅਡ 'ਤੇ ਜਾਣਾ ਪਏਗਾ।
ਕੂਲਿੰਗ ਆਫ ਪੀਰੀਅਡ ਬਿਤਾਉਣ ਤੋਂ ਬਾਅਦ, ਆਦਮੀ ਹੋਰ ਤਿੰਨ ਸਾਲਾਂ ਲਈ ਵਾਪਸ ਆ ਸਕਦਾ ਹੈ। ਇਹ ਉਹਨਾਂ ਸੱਤ ਨਿਯਮਾਂ ਵਿਚੋਂ ਇਕ ਹੈ ਜਿਸ ਵਿਚ ਤਬਦੀਲੀ ਦੀ ਮੰਗ ਕੀਤੀ ਗਈ ਹੈ।
ਸੌਰਵ ਗਾਂਗੁਲੀ ਪਿਛਲੇ ਸਾਲ 23 ਅਕਤੂਬਰ ਨੂੰ ਬੀਸੀਸੀਆਈ ਦੇ ਪ੍ਰਧਾਨ ਚੁਣੇ ਗਏ ਸਨ। ਉਹਨਾਂ ਕੋਲ 278 ਦਿਨ ਬਾਕੀ ਸਨ ਕਿਉਂਕਿ ਉਹ ਬੰਗਾਲ ਕ੍ਰਿਕਟ ਐਸੋਸੀਏਸ਼ਨ (ਸੀਏਬੀ) ਵਿੱਚ ਵੀ ਰਹੇ ਸੀ। ਉਹ ਜੁਲਾਈ 2014 ਤੋਂ ਕੈਬ ਵਿਚ ਸੀ। ਇਸ ਲਈ ਬੀਸੀਸੀਆਈ ਵਿਚ ਉਹਨਾਂ ਦਾ ਕਾਰਜਕਾਲ 26 ਜੁਲਾਈ 2020 ਨੂੰ ਖ਼ਤਮ ਹੋਣ ਵਾਲਾ ਹੈ।
ਮੇਨਲਾਈਨ ਅਖਬਾਰ ਦੀ 2013 ਦੀ ਇਕ ਰਿਪੋਰਟ ਅਨੁਸਾਰ, ਬੀਸੀਸੀਆਈ ਦੇ ਮੌਜੂਦਾ ਸਕੱਤਰ ਜੈ ਸ਼ਾਹ ਨੂੰ 8 ਸਤੰਬਰ 2013 ਨੂੰ ਗੁਜਰਾਤ ਕ੍ਰਿਕਟ ਐਸੋਸੀਏਸ਼ਨ (ਜੀਸੀਏ) ਦਾ ਸੰਯੁਕਤ ਸਕੱਤਰ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਉਹ ਜੀਸੀਏ ਦੇ ਕਾਰਜਕਾਰੀ ਸਨ। ਇਸ ਲਈ, ਉਹਨਾਂ ਦੀ ਮਿਆਦ ਵੀ ਖਤਮ ਹੋ ਗਈ ਹੈ।
ਜਾੱਰਜ, ਬੀਸੀਸੀਆਈ ਦੇ ਮੌਜੂਦਾ ਜੁਆਇੰਟ ਸੱਕਤਰ, ਪੰਜ ਸਾਲਾਂ ਲਈ ਕੇਰਲ ਕ੍ਰਿਕਟ ਐਸੋਸੀਏਸ਼ਨ (ਕੇਸੀਏ) ਦੇ ਸਕੱਤਰ, ਸੰਯੁਕਤ ਸਕੱਤਰ, ਖਜ਼ਾਨਚੀ ਰਹੇ ਹਨ ਅਤੇ ਬੀਸੀਸੀਆਈ ਵਿੱਚ ਸੰਯੁਕਤ ਸਕੱਤਰ ਵਜੋਂ ਇੱਕ ਸਾਲ ਪੂਰਾ ਕਰ ਚੁੱਕੇ ਹਨ।