ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਐਂਜੀਓਪਲਾਸਟੀ ਹੋਈ ਸਫਲ, ਡਾਕਟਰ ਨੇ ਸਿਹਤ ਬਾਰੇ ਦਿੱਤੀ ਜਾਣਕਾਰੀ

Updated: Fri, Jan 29 2021 10:44 IST
Cricket Image for ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਐਂਜੀਓਪਲਾਸਟੀ ਹੋਈ ਸਫਲ (Sourav Ganguly (Image Source: Google))

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਵੀਰਵਾਰ ਨੂੰ ਸਫਲ ਐਨਜੀਓਪਲਾਸਟੀ ਹੋਈ ਅਤੇ ਉਸ ਤੋਂ ਬਾਅਦ ਉਹਨਾਂ ਦੀ ਸਥਿਤੀ ਸਥਿਰ ਹੈ।

ਅਪੋਲੋ ਹਸਪਤਾਲ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਗਾਂਗੁਲੀ ਨੂੰ ਮੰਗਲਵਾਰ ਰਾਤ ਨੂੰ ਬੇਚੈਨੀ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਬੁੱਧਵਾਰ ਨੂੰ ਅਪੋਲੋ ਹਸਪਤਾਲ ਲਿਜਾਇਆ ਗਿਆ ਸੀ।

ਹਸਪਤਾਲ ਨੇ ਆਪਣੇ ਬਿਆਨ ਵਿੱਚ ਕਿਹਾ, ਡਾ.ਅਫਤਾਬ ਖਾਨ ਅਤੇ ਉਨ੍ਹਾਂ ਦੀ ਟੀਮ ਵਿੱਚ ਡਾ: ਅਸ਼ਵਿਨ ਮਹਿਤਾ, ਡਾ. ਦੇਵੀ ਸ਼ੈੱਟੀ, ਅਜੀਤ ਦੇਸਾਈ ਨੇ ਸਫਲਤਾਪੂਰਵਕ ਕੋਲਕਾਤਾ ਦੇ ਅਪੋਲੋ ਗਲੈਨੀਗਲਜ਼ ਹਸਪਤਾਲ ਵਿਚ ਸੌਰਵ ਗਾਂਗੁਲੀ ਦੀ 28 ਜਨਵਰੀ, 2021 ਨੂੰ  ਐਂਜੀਓਪਲਾਸਟੀ ਕੀਤੀ  ਅਤੇ ਦੋ ਸਟੈਂਟ ਲਗਾਏ ਗਏ। ਗਾਂਗੁਲੀ ਦੀ ਸਥਿਤੀ ਸਥਿਰ ਹੈ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਸਾਬਕਾ ਭਾਰਤੀ ਕਪਤਾਨ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੇ ਨਿੱਜੀ ਜਿਮ ਵਿਚ ਵਰਕਆਉਟ ਦੌਰਾਨ ਬਲੈਕਆਉਟ ਦਾ ਸਾਹਮਣਾ ਕਰਨਾ ਪਿਆ ਸੀ ਅਤੇ 2 ਜਨਵਰੀ ਨੂੰ ਕੋਲਕਾਤਾ ਦੇ ਵੁਡਲੈਂਡਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਗਾਂਗੁਲੀ ਦੇ 7 ਜਨਵਰੀ ਨੂੰ ਹਸਪਤਾਲ ਤੋਂ ਛੁੱਟੀ ਹੋਣ ਤੋਂ ਪਹਿਲਾਂ ਐਂਜੀਓਪਲਾਸਟੀ ਅਤੇ ਹੋਰ ਸਬੰਧਤ ਟੈਸਟ ਕਰਵਾਏ ਗਏ ਸਨ।

TAGS