BBl- 10: ਡੈਨੀਅਲ ਸੈਮਸ ਦੀ ਆਤਿਸ਼ੀ ਪਾਰੀ ਦੀ ਬਦੌਲਤ ਸਿਡਨੀ ਥੰਡਰ ਨੇ ਬ੍ਰਿਸਬੇਨ ਹੀਟ ਨੂੰ ਹਰਾਇਆ

Updated: Mon, Dec 14 2020 17:56 IST
big bash league 10 daniel sams helps sydney thunder to beat brisbane heat (Daniel Sams)

ਡੈਨੀਅਲ ਸੈਮਸ ਦੇ ਆਲਰਾਉਂਡ ਪ੍ਰਦਰਸ਼ਨ ਦੇ ਚਲਦੇ ਸਿਡਨੀ ਥੰਡਰ ਨੇ ਬ੍ਰਿਸਬੇਨ ਹੀਟ ਨੂੰ ਸੋਮਵਾਰ ਨੂੰ ਬਿਗ ਬੈਸ਼ ਲੀਗ (ਬੀਬੀਐਲ) ਦੇ ਮੈਨੂਕਾ ਓਵਲ, ਕੈਨਬਰਾ ਵਿਖੇ ਸੱਤਵੇਂ ਮੈਚ ਵਿੱਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਸੈਮਸ ਨੇ ਸਿਰਫ 25 ਗੇਂਦਾਂ ਵਿਚ 65 ਦੌੜਾਂ ਬਣਾਈਆਂ ਜਿਸ ਦੌਰਾਨ ਉਹਨਾਂ ਨੇ ਸੱਤ ਛੱਕੇ ਅਤੇ ਤਿੰਨ ਚੌਕੇ ਵੀ ਲਗਾਏ।

179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਥੰਡਰ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਨ੍ਹਾਂ ਨੇ ਪਾਵਰਪਲੇ ਦੇ ਅੰਦਰ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਜੈਕ ਵਾਈਲਡਰਮੂਥ ਨੇ ਸ਼ਾਨਦਾਰ ਗੇਂਦਬਾਜੀ ਕਰਦੇ ਹੋਏ ਐਲੈਕਸ ਰਾੱਸ, ਬੇਨ ਕਟਿੰਗ, ਅਤੇ ਬਾਕਸਟਰ ਨੂੰ ਪਵੇਲਿਅਨ ਦਾ ਰਸਤਾ ਦਿਖਾਇਆ।

ਡੈਨੀਅਲ ਸੈਮਸ ਉਦੋਂ ਬੱਲੇਬਾਜੀ ਲਈ ਆਏ ਜਦੋਂ ਥੰਡਰ ਅੱਧੇ ਪੜਾਅ ਤੱਕ 80/5' ਤੇ ਸੀ। ਉਹਨਾਂ ਨੇ ਬੇਨ ਕਟਿੰਗ ਨਾਲ 69 ਦੌੜਾਂ ਜੋੜੀਆਂ ਅਤੇ ਕ੍ਰਿਸ ਗ੍ਰੀਨ ਦੇ ਨਾਲ 10 ਗੇਂਦਾਂ ਵਿੱਚ 31 ਦੌੜਾਂ ਦੀ ਸਾਂਝੇਦਾਰੀ ਕਰਦਿਆਂ 18.5 ਓਵਰਾਂ ਵਿੱਚ ਆਪਣੀ ਟੀਮ ਨੂੰ ਆਰਾਮ ਨਾਲ ਜਿੱਤ ਦਿਵਾ ਦਿੱਤੀ।

ਇਸ ਤੋਂ ਪਹਿਲਾਂ ਕ੍ਰਿਸ ਲਿਨ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹੀਟਸ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਅਤੇ ਪਹਿਲੇ ਚਾਰ ਓਵਰਾਂ ਵਿੱਚ ਸਿਰਫ ਇੱਕ ਵਿਕਟ ਗਵਾ ਕੇ 42 ਦੌੜਾਂ ਬਣਾ ਲਈਆਂ। ਲਿਨ ਨੇ 44 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾਈਆਂ। ਜੈਕ ਵਾਈਲਡਰਮੂਥ ਨੇ ਆਪਣੀ 10 ਗੇਂਦਾਂ 'ਤੇ 31 ਦੌੜਾਂ ਦੀ ਕੈਮਿਓ ਪਾਰੀ ਨਾਲ ਮਜ਼ਬੂਤ ​​ਪ੍ਰਦਰਸ਼ਨ ਕਰਨ ਵਿਚ ਟੀਮ ਦੀ ਮਦਦ ਕੀਤੀ।

ਸੰਖੇਪ ਸਕੋਰ:

ਬ੍ਰਿਸਬੇਨ ਹੀਟ - 178/6 (ਕ੍ਰਿਸ ਲਿਨ - 69; ਡੈਨੀਅਲ ਸੈਮਸ - 2/32)

ਸਿਡਨੀ ਥੰਡਰ - 180/6 (ਡੈਨੀਅਲ ਸਮਸ - 65 *; ਜੈਕ ਵਾਈਲਡਰਮੂਥ - 3/23)

TAGS