VIDEO: 'ਮੈਂ ਉਦੋਂ ਮੂੰਹ ਨਹੀਂ ਖੋਲ੍ਹਿਆ, ਜੇ ਮੈਂ ਬੋਲਦਾ ਤਾਂ ਗੱਲ ਵਧ ਜਾਂਦੀ'
ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ 2008 ਦੇ ਮੌਨਕੀਗੇਟ ਵਿਵਾਦ 'ਤੇ ਇਕ ਵਾਰ ਫਿਰ ਆਪਣੀ ਚੁੱਪੀ ਤੋੜੀ ਹੈ। ਭੱਜੀ ਨੇ ਬੋਰੀਆ ਮਜੂਮਦਾਰ ਦੇ ਸ਼ੋਅ 'ਮੰਕੀਗੇਟ' ਬਾਰੇ ਆਪਣਾ ਦਰਦ ਜ਼ਾਹਰ ਕਰਦੇ ਹੋਏ ਕਿਹਾ ਕਿ ਜੇਕਰ ਉਹ ਉਸ ਸਮੇਂ ਕੁਝ ਵੀ ਬੋਲਦੇ ਤਾਂ ਹੰਗਾਮਾ ਵਧ ਜਾਂਦਾ।
ਜੇਕਰ ਤੁਸੀਂ ਭੁੱਲ ਗਏ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਹਰਭਜਨ ਅਤੇ ਐਂਡਰਿਊ ਸਾਇਮੰਡਸ ਨਾਲ ਜੁੜੀ ਇਹ ਘਟਨਾ 2008 ਵਿੱਚ ਸਿਡਨੀ ਵਿੱਚ ਬਾਰਡਰ-ਗਾਵਸਕਰ ਸੀਰੀਜ਼ ਦੇ ਦੂਜੇ ਟੈਸਟ ਦੇ ਦੌਰਾਨ ਵਾਪਰੀ ਸੀ ਅਤੇ ਵਿਵਾਦਾਂ ਦੇ ਕਾਰਨ ਇਹ ਦੌਰਾ ਰੱਦ ਕਰਨ ਤੱਕ ਪਹੁੰਚ ਗਿਆ ਸੀ ਪਰ ਭਾਰਤੀ ਟੀਮ ਨੇ ਇਕਜੁੱਟਤਾ ਦਿਖਾਈ ਅਤੇ ਪੂਰੀ ਲੜੀ ਖੇਡੀ।
'ਬੈਕਸਟੇਜ ਵਿਦ ਬੋਰੀਆ' 'ਤੇ ਬੋਲਦਿਆਂ ਹਰਭਜਨ ਨੇ ਕਿਹਾ, ''ਜ਼ਾਹਿਰ ਹੈ ਕਿ ਮੈਂ ਪਰੇਸ਼ਾਨ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਜਿਹਾ ਕਿਉਂ ਹੋ ਰਿਹਾ ਹੈ। ਜੋ ਨਹੀਂ ਹੋਇਆ ਸੀ ਉਸ ਲਈ ਇੰਨਾ ਕਿਉਂ... ਉਨ੍ਹਾਂ ਕੋਲ ਛੇ ਜਾਂ ਸੱਤ ਗਵਾਹ ਸਨ ਜਦੋਂਕਿ ਮੈਂ ਕੁਝ ਵੀ ਨਹੀਂ ਕਿਹਾ ਸੀ। ਕਿਸੇ ਨੇ ਇਸ ਨੂੰ ਨਹੀਂ ਸੁਣਿਆ ਸੀ ਅਤੇ ਫਿਰ ਵੀ ਇਹ ਅਤਿਕਥਨੀ ਸੀ।"
ਅੱਗੇ ਬੋਲਦੇ ਹੋਏ ਭੱਜੀ ਨੇ ਕਿਹਾ, "ਜੋ ਗੱਲਾਂ ਮੈਨੂੰ ਕਹੀਆਂ ਗਈਆਂ, 'ਤੇਰੇ ਸਿਰ 'ਤੇ ਅੰਡਕੋਸ਼ ਹਨ', ਮੇਰੇ ਲਈ ਇਹ ਸਭ ਤੋਂ ਔਖਾ ਸੀ ਕਿ ਮੈਂ ਆਪਣੇ ਧਰਮ ਦੀ ਅਜਿਹੀ ਬੇਇੱਜ਼ਤੀ ਸੁਣਾਂ। ਮੈਂ ਆਪਣਾ ਮੂੰਹ ਨਹੀਂ ਖੋਲ੍ਹਿਆ ਕਿਉਂਕਿ ਜੇਕਰ ਮੈਂ ਮੁੰਹ ਖੋਲਦਾ ਤਾਂ, ਇਸ ਨਾਲ ਨੁਕਸਾਨ ਹੁੰਦਾ ਅਤੇ ਹੋਰ ਵਿਵਾਦ ਵਧਦਾ।"