ਦੀਪਕ ਹੁੱਡਾ-ਕ੍ਰੁਣਾਲ ਪਾਂਡਿਆ ਦੇ ਵਿਵਾਦ ਤੇ ਬੋਲੇ ਇਰਫਾਨ ਪਠਾਨ, BCA ਤੋਂ ਕੀਤੀ ਜਾਂਚ ਦੀ ਮੰਗ
ਦੀਪਕ ਹੁੱਡਾ ਅਤੇ ਕ੍ਰੁਣਾਲ ਪਾਂਡਿਆ ਦੇ ਵਿਚ ਹੋਏ ਵਿਵਾਦ ਦੇ ਬਾਅਦ ਭਾਰਤ ਦੇ ਸਾਬਕਾ ਮਹਾਨ ਹਰਫਨਮੌਲਾ ਖਿਡਾਰੀ ਇਰਫਾਨ ਪਠਾਨ ਨੇ ਦੀਪਕ ਹੁੱਡਾ ਦਾ ਸਾਥ ਦਿੱਤਾ ਹੈ ਅਤੇ ਬੜ੍ਹੌਦਾ ਕ੍ਰਿਕਟ ਐਸੋਸੀਏਸ਼ਨ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਪਠਾਨ ਨੇ ਕਿਹਾ ਕਿ ਇਸ ਤਰ੍ਹਾੰ ਦੇ ਮਾਮਲਿਆਂ ਨਾਲ ਖਿਡਾਰਿਆਂ ਤੇ ਗਲਤ ਅਸਰ ਪੈ ਸਕਦਾ ਹੈ।
ਹੁੱਡਾ ਨੇ ਸੋਮਵਾਰ ਨੂੰ ਬੀਸੀਏ ਨੂੰ ਇਕ ਪੱਤਰ ਲਿਖ ਕੇ ਕ੍ਰੁਣਾਲ ਦੀ ਸ਼ਿਕਾਇਤ ਕੀਤੀ ਸੀ। ਉਹਨਾਂ ਨੇ ਪੱਤਰ ਵਿਚ ਲਿਖਿਆ ਕਿ ਉਹ ਲਗਾਤਾਰ ਦੂਜੇ ਖਿਡਾਰੀਆਂ ਦੇ ਸਾਹਮਣੇ ਮੈਨੂੰ ਗਾਲਾਂ ਕੱਢਦੇ ਰਹਿੰਦੇ ਸੀ ਅਤੇ ਕ੍ਰੁਣਾਲ ਨੇ ਉਹਨਾਂ ਨੂੰ ਸੱਯਦ ਮੁਸ਼ਤਾਕ ਅਲੀ ਟ੍ਰਾੱਫੀ ਵਿਚ ਟ੍ਰੇਨਿੰਗ ਵੀ ਨਹੀਂ ਕਰਨ ਦਿੱਤੀ ਸੀ।
ਬੜ੍ਹੌਦਾ ਦੇ ਲਈ 17 ਸਾਲ ਤੱਕ ਖੇਡਣ ਵਾਲੇ ਪਠਾਨ ਨੇ ਬੀਸੀਏ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਦਖਲ ਦੇਣ ਲਈ ਕਿਹਾ ਹੈ। ਉਹਨਾਂ ਨੇ ਪੱਤਰ ਵਿਚ ਲਿਖਿਆ, ‘ਬੜ੍ਹੌਦਾ ਦਾ ਸਾਬਕਾ ਕਪਤਾਨ ਹੋਣ ਦੇ ਨਾਤੇ ਅਤੇ ਯੁਵਾ ਖਿਡਾਰੀਆਂ ਨੂੰ ਮੈਂਟੋਰ ਕਰਨ ਦੇ ਅਨੁਭਵ ਹੋਣ ਦੇ ਬਾਅਦ ਮੈਂ ਇਹ ਕਹਿ ਸਕਦਾ ਹਾਂ ਕਿ ਇਕ ਇਸ ਤਰ੍ਹਾੰ ਦਾ ਵਾਤਾਵਰਣ ਹੋਣਾ ਕਿਨਾੰ ਜ਼ਰੂਰੀ ਹੈ ਜਿੱਥੇ ਖਿਡਾਰੀ ਸੁੱਰਖਿਅਤ ਮਹਿਸੂਸ ਕਰ ਸਕਣ, ਖੁੱਲ ਕੇ ਖੇਡ ਸਕਣ ਅਤੇ ਆਪਣੀ ਟੀਮ ਲਈ ਪ੍ਰਦਰਸ਼ਨ ਕਰ ਸਕੇ।’
ਪਠਾਨ ਨੇ ਅੱਗੇ ਕਿਹਾ, ‘ਦੀਪਕ ਹੁੱਡਾ ਮਾਮਲੇ ਵਿਚ ਮੇਰੇ ਸੁਣਨ ਵਿਚ ਜੋ ਆਇਆ ਹੈ ਜੇਕਰ ਉਹ ਸਹੀ ਹੈ ਤਾਂ ਇਹ ਹੈਰਾਨ ਵਾਲੀ ਗੱਲ ਹੈ। ਕਿਸੇ ਵੀ ਤਰ੍ਹਾੰ ਦੇ ਖਿਡਾਰੀ ਨਾਲ ਇਸ ਤਰ੍ਹਾੰ ਦਾ ਬਰਤਾਵ ਨਹੀਂ ਹੋਣਾ ਚਾਹੀਦਾ।’