ਭਾਰਤ ਦੇ ਤਜਰਬੇਕਾਰ ਲੈੱਗ ਸਪਿਨਰ ਪਿਯੂਸ਼ ਚਾਵਲਾ ਸੋਮਵਾਰ ਨੂੰ ਆਪਣੇ ਪਿਤਾ ਪ੍ਰਮੋਦ ਕੁਮਾਰ ਚਾਵਲਾ ਨੂੰ ਕੋਵਿਡ -19 ਦੇ ਕਰਕੇ ਗੁਆ ਬੈੈਠੇ। ਇਸ ਮੰਦਭਾਗੀ ਖ਼ਬਰ ਦਾ ਐਲਾਨ ਚਾਵਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਖੁੱਦ ਕੀਤਾ ਹੈ।
Advertisement
ਪਿਯੂਸ਼ ਚਾਵਲਾ ਨੇ ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਇੱਕ ਲੰਬੀ ਪੋਸਟ ਲਿਖੀ ਅਤੇ ਦੱਸਿਆ ਕਿ ਕਿਵੇਂ ਉਸ ਦੇ ਪਿਤਾ ਇਸ ਮਾਰੂ ਵਿਸ਼ਾਣੂ ਅਤੇ ਇਸ ਤੋਂ ਬਾਅਦ ਦੀਆਂ ਮੁਸੀਬਤਾਂ ਨਾਲ ਜੂਝ ਰਹੇ ਸਨ ਅਤੇ ਅੰਤ ਵਿੱਚ ਉਸਨੇ ਸੋਮਵਾਰ ਨੂੰ ਆਖਰੀ ਸਾਹ ਲਿਆ।
Advertisement
ਪਿਯੂਸ਼ ਚਾਵਲਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ਤੋਂ ਆਪਣੇ ਪਿਤਾ ਦੀ ਤਸਵੀਰ ਪੋਸਟ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਅੱਜ ਉਸ ਦੇ ਬਗੈਰ ਜ਼ਿੰਦਗੀ ਪਹਿਲਾਂ ਜਿਹੀ ਨਹੀਂ ਹੈ, ਅੱਜ ਮੇਰੀ ਤਾਕਤ ਦਾ ਥੰਮ ਗੁੰਮ ਗਿਆ ਹੈ।"
ਇਸ ਤੋਂ ਪਹਿਲਾਂ, ਕੋਰੋਨਾਵਾਇਰਸ ਨੇ ਰਾਜਸਥਾਨ ਰਾਇਲਜ਼ ਦੇ ਨੌਜਵਾਨ ਤੇਜ਼ ਗੇਂਦਬਾਜ਼ ਚੇਤਨ ਸਕਾਰਿਆ ਦੇ ਪਿਤਾ ਦੀ ਜਾਨ ਵੀ ਲੈ ਲਈ ਸੀ, ਜਿਸ ਤੋਂ ਬਾਅਦ ਇਸ ਖ਼ਬਰ ਨੇ ਖੇਡ ਜਗਤ ਵਿੱਚ ਸੋਗ ਦਾ ਮਾਹੌਲ ਵਧਾ ਦਿੱਤਾ ਹੈ।
Latest Cricket News