ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਹੋਏ ਫਿੱਟ, ਜਾਣੋ ਕਿਸ ਦਿਨ ਹੋਣਗੇ ਅਸਪਤਾਲ ਤੋਂ ਡਿਸਚਾਰਜ
ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀਰਵਾਰ ਯਾਨੀ 7 ਜਨਵਰੀ ਦੇ ਦਿਨ ਅਸਪਤਾਲ ਤੋਂ ਛੁੱਟੀ ਮਿਲ ਜਾਏਗੀ। ਅਸਪਤਾਲ ਨੇ ਆਪਣਾ ਤਾਜ਼ਾ ਬੁਲਟਿਨ ਜਾਰੀ ਕਰਦਿਆੰ ਕਿਹਾ ਕਿ ਗਾਂਗੁਲੀ ਵੀਰਵਾਰ ਨੂੰ ਘਰ ਜਾ ਸਕਦੇ ਹਨ।
ਗਾਂਗੁਲੀ ਨੂੰ ਬੀਤੇ ਸ਼ਨੀਵਾਰ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਵੂਡਲੈਂਡ ਅਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਅਸਪਤਾਲ ਨੇ ਬੁੱਧਵਾਰ ਸਵੇਰੇ ਦੱਸਿਆ, ‘ਗਾਂਗੁਲੀ ਇਕ ਦਿਨ ਹੋਰ ਇੱਥੇ ਰਹਿਣਗੇ ਕਿਉਂਕਿ ਉਹ ਇਕ ਦਿਨ ਹੋਰ। ਇੱਥੇ ਰਹਿਣਾ ਚਾਹੁੰਦੇ ਹਨ।’
ਅਸਪਤਾਲ ਨੇ ਆਪਣੇ ਬਿਆਨ ਵਿਚ ਕਿਹਾ, ‘ਡਾਕਟਰ ਉਹਨਾਂ ਤੇ ਨਿਗਰਾਨੀ ਬਣਾਏ ਹੋਏ ਹਨ ਅਤੇ ਸਮੇਂ-ਸਮੇਂ ਤੇ ਠੋਸ ਕਦਮ ਚੁੱਕੇ ਜਾ ਰਹੇ ਹਨ। ਗਾਂਗੁਲੀ ਦੀ ਦੇਖਭਾਲ ਲਈ 9 ਮੈਂਬਰਾਂ ਦੀ ਇਕ ਟੀਮ ਬਣਾਈ ਗਈ ਹੈ।
ਇਸ ਤੋੰ ਪਹਿਲਾਂ ਡਾਕਟਰ ਦੇਵੀ ਸ਼ੇਟ੍ਟੀ ਨੇ ਕਿਹਾ ਸੀ ਕਿ ਬੀਸੀਸੀਆਈ ਪ੍ਰਧਾਨ ਦੀ ਹਾਲਤ ਹੁਣ ਸਥਿਰ ਹੈ ਅਤੇ ਹੁਣ ਉਹ ਅਸਪਤਾਲ ਤੋਂ ਛੁੱਟ ਸਕਦੇ ਹਨ। ਸ਼ੇਟ੍ਟੀ ਨੇ ਮੰਗਲਵਾਰ ਨੂੰ ਕਿਹਾ ਸੀ, “ਸੌਰਵ ਗਾਂਗੁਲੀ ਹੁਣ ਫਿੱਟ ਹਨ ਅਤੇ ਹੁਣ ਉਹ ਆਮ ਤਰੀਕੇ ਨਾਲ ਰਹਿ ਰਹੇ ਹਨ। ਉਹ ਕੱਲ੍ ਅਸਪਤਾਲ ਤੋਂ ਛੁੱਟ ਸਕਦੇ ਹਨ।