X close
X close
Indibet

ਟੀ-20 ਵਿਸ਼ਵ ਕੱਪ: ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖਾਨ ਦੇ ਦਮ 'ਤੇ ਅਫਗਾਨਿਸਤਾਨ ਨੇ ਸਕਾਟਲੈਂਡ ਨੂੰ 130 ਦੌੜਾਂ ਨਾਲ ਹਰਾਇਆ

Shubham Sharma
By Shubham Sharma
October 26, 2021 • 16:56 PM View: 127

ਮੁਜੀਬ ਉਰ ਰਹਿਮਾਨ (5/20) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਅਫਗਾਨਿਸਤਾਨ ਨੇ ਸੋਮਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਸਕਾਟਲੈਂਡ ਨੂੰ 130 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਨੇ 4 ਵਿਕਟਾਂ 'ਤੇ 190 ਦੌੜਾਂ ਬਣਾਈਆਂ। ਜਵਾਬ 'ਚ 191 ਦੌੜਾਂ ਦਾ ਪਿੱਛਾ ਕਰਨ ਉਤਰੀ ਸਟਾਕਲੈਂਡ ਦੀ ਟੀਮ ਸਿਰਫ 60 ਦੌੜਾਂ 'ਤੇ ਆਲ ਆਊਟ ਹੋ ਗਈ।

ਅਫਗਾਨਿਸਤਾਨ ਦੀ ਟੀਮ ਨੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕੀਤੀ ਹੈ। ਅਫਗਾਨਿਸਤਾਨ ਲਈ ਮੈਚ ਦੇ ਹੀਰੋ ਰਹੇ ਮੁਜੀਬ ਉਰ ਰਹਿਮਾਨ ਨੇ 5 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਦੇ ਨਾਲ ਹੀ ਰਾਸ਼ਿਦ ਖਾਨ ਨੇ 4 ਵਿਕਟਾਂ ਲਈਆਂ, ਜਦਕਿ ਨਵੀਨ-ਉਲ-ਹੱਕ ਨੇ 1 ਵਿਕਟ ਲਿਆ। ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਸਿਰਫ 10.2 ਓਵਰਾਂ 'ਚ ਹੀ ਸਕਾਟਿਸ਼ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ।

Trending


ਦੌੜਾਂ ਦਾ ਪਿੱਛਾ ਕਰਨ ਉਤਰੀ ਸਕਾਟਲੈਂਡ ਦੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਟੀਮ ਲਈ ਜਾਰਜ ਮੁਨਸੇ ਨੇ 18 ਗੇਂਦਾਂ 'ਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਰਹਿਮਾਨ ਨੇ ਫਿਰ ਮੁਨਸੇ ਨੂੰ ਆਊਟ ਕਰਕੇ ਸਕਾਟਲੈਂਡ ਨੂੰ ਵੱਡਾ ਝਟਕਾ ਦਿੱਤਾ।

ਅਫਗਾਨਿਸਤਾਨ ਦੇ ਗੇਂਦਬਾਜ਼ਾਂ ਦੇ ਸਾਹਮਣੇ ਸਕਾਟਲੈਂਡ ਦੀ ਟੀਮ 20 ਓਵਰ ਵੀ ਨਹੀਂ ਟਿਕ ਸਕੀ ਅਤੇ ਇਕ ਤੋਂ ਬਾਅਦ ਇਕ ਵਿਕਟ ਡਿੱਗਦੀ ਰਹੀ। ਇਸ ਨਾਲ ਅਫਗਾਨਿਸਤਾਨ ਨੇ ਇਹ ਮੈਚ 130 ਦੌੜਾਂ ਨਾਲ ਜਿੱਤ ਲਿਆ।


Koo