
World Test Championship: ਕੇਪਟਾਊਨ ਟੈਸਟ ਹਾਰਨ ਤੋਂ ਬਾਅਦ ਭਾਰਤੀ ਟੀਮ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਹਾਰ ਗਈ। ਜਿਸ ਤੋਂ ਬਾਅਦ ਦੱਖਣੀ ਅਫਰੀਕਾ 'ਚ ਟੈਸਟ ਸੀਰੀਜ਼ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਅਧੂਰਾ ਰਹਿ ਗਿਆ। ਪਰ ਇਸ ਹਾਰ ਨਾਲ ਲੱਗੇ ਜ਼ਖਮ ਅਜੇ ਵੀ ਭਰੇ ਨਹੀਂ ਹਨ ਅਤੇ ਇਸ ਦਾ ਅਸਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ 'ਤੇ ਵੀ ਦੇਖਣ ਨੂੰ ਮਿਲਿਆ ਹੈ। ਕੇਪਟਾਊਨ ਟੈਸਟ ਤੋਂ ਬਾਅਦ ਡਬਲਯੂਟੀਸੀ ਅੰਕ ਸੂਚੀ ਵਿੱਚ ਭਾਰਤੀ ਟੀਮ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ ਹੈ ਅਤੇ ਉਹ ਸਿਖਰਲੇ 4 ਵਿੱਚੋਂ ਵੀ ਬਾਹਰ ਹੋ ਗਈ ਹੈ।
ਤੀਜੇ ਟੈਸਟ ਤੋਂ ਪਹਿਲਾਂ ਟੀਮ ਚੌਥੇ ਸਥਾਨ 'ਤੇ ਸੀ, ਪਰ ਹੁਣ ਇਕ ਦਰਜੇ ਹੇਠਾਂ ਖਿਸਕ ਕੇ ਪੰਜਵੇਂ ਸਥਾਨ 'ਤੇ ਆ ਗਈ ਹੈ। ਜਿਸ ਕਾਰਨ ਹੁਣ ਟੀਮ ਦਾ ਡਬਲਯੂਟੀਸੀ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੁੰਦਾ ਨਜ਼ਰ ਆ ਰਿਹਾ ਹੈ।
ਆਈਸੀਸੀ ਨੇ ਕੇਪਟਾਊਨ ਟੈਸਟ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਭਾਰਤੀ ਟੀਮ ਟਾਪ 4 'ਚੋਂ ਬਾਹਰ ਹੋ ਗਈ ਹੈ ਅਤੇ ਦੱਖਣੀ ਅਫਰੀਕਾ ਦੀ ਟੀਮ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤੀ ਟੀਮ ਨੇ ਚੈਂਪੀਅਨਸ਼ਿਪ 'ਚ ਹੁਣ ਤੱਕ 3 ਸੀਰੀਜ਼ ਖੇਡੀਆਂ ਹਨ, ਜਿਸ ਦੌਰਾਨ ਉਸ ਨੇ 9 ਮੈਚਾਂ 'ਚੋਂ 4 ਜਿੱਤੇ, 3 ਹਾਰੇ ਅਤੇ ਦੋ ਡਰਾਅ ਰਹੇ। ਭਾਰਤੀ ਟੀਮ ਦੀਆਂ ਤਿੰਨ ਹਾਰਾਂ 'ਚੋਂ ਦੋ ਦੱਖਣੀ ਅਫਰੀਕਾ ਦੀ ਧਰਤੀ 'ਤੇ ਆਈਆਂ ਹਨ। ਜਿਸ ਕਾਰਨ ਟੀਮ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਹ ਵੀ ਕਾਰਨ ਹੈ ਕਿ ਹੁਣ ਭਾਰਤੀ ਟੀਮ ਦਾ ਡਬਲਯੂਟੀਸੀ ਦੇ ਫਾਈਨਲ ਵਿੱਚ ਪਹੁੰਚਣ ਦਾ ਰਾਹ ਹੋਰ ਮੁਸ਼ਕਲ ਹੋ ਗਿਆ ਹੈ।