
ਹਰਭਜਨ ਸਿੰਘ ਨੇ IPL 2020 ਤੋਂ ਖੁਦ ਨੂੰ ਕੀਤਾ ਬਾਹਰ, ਦੱਸਿਆ ਕਿਉਂ ਚੁੱਕਿਆ ਇਹ ਵੱਡਾ ਕਦਮ Images (BCCI)
ਆਈਪੀਐਲ ਫਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਆੱਫ ਸਪਿਨਰ ਹਰਭਜਨ ਸਿੰਘ ਨੇ ਨਿੱਜੀ ਕਾਰਨਾਂ ਕਰਕੇ ਆਪਣਾ ਨਾਮ ਆਈਪੀਐਲ ਦੇ 13 ਵੇਂ ਸੀਜ਼ਨ ਤੋਂ ਵਾਪਸ ਲੈ ਲਿਆ ਹੈ। ਸੁਰੇਸ਼ ਰੈਨਾ ਪਹਿਲਾਂ ਹੀ ਲੀਗ ਤੋਂ ਪਿੱਛੇ ਹਟ ਗਏ ਹਨ ਤੇ ਹੁਣ ਹਰਭਜਨ ਨੇ ਵੀ ਸ਼ੁੱਕਰਵਾਰ ਨੂੰ ਆਪਣੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ।
ਹਰਭਜਨ ਨੇ ਟਵੀਟ ਕੀਤਾ, "ਮੈਂ ਨਿੱਜੀ ਕਾਰਨਾਂ ਕਰਕੇ ਇਸ ਸਾਲ ਆਈਪੀਐਲ ਨਹੀਂ ਖੇਡ ਸਕਾਂਗਾ। ਇਹ ਇੱਕ ਮੁਸ਼ਕਲ ਸਮਾਂ ਹੈ, ਮੈਂ ਕੁਝ ਨਿੱਜਤਾ ਚਾਹੁੰਦਾ ਹਾਂ, ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ। ਚੇਨਈ ਸੁਪਰ ਕਿੰਗਜ਼ ਦੇ ਪ੍ਰਬੰਧਨ ਨੇ ਮੇਰਾ ਬਹੁਤ ਸਮਰਥਨ ਕੀਤਾ ਹੈ। ਅਤੇ ਮੈਂ ਉਨ੍ਹਾਂ ਦੇ ਚੰਗੇ ਆਈਪੀਐਲ ਦੀ ਕਾਮਨਾ ਕਰਦਾ ਹਾਂ। ”
40 ਸਾਲਾਂ ਹਰਭਜਨ ਪਿਛਲੇ ਸਾਲ ਤੋਂ ਚੇਨਈ ਸੁਪਰ ਕਿੰਗਜ਼ ਟੀਮ ਦਾ ਹਿੱਸਾ ਸੀ। ਉਹਨਾਂ ਨੇ ਆਈਪੀਐਲ ਵਿੱਚ 150 ਵਿਕਟਾਂ ਦਾ ਰਿਕਾਰਡ ਬਣਾਇਆ ਹੈ।