
ਕਿੰਗਜ਼ ਇਲੈਵਨ ਪੰਜਾਬ ਨੂੰ ਆਈਪੀਐਲ ਦੇ ਇਸ ਸੀਜਨ ਵਿਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾਾ ਹੈ. ਭਾਵੇਂ, ਟੀਮ ਦੀ ਗੇਂਦਬਾਜੀ ਦੀ ਗੱਲ ਕਰੀਏ ਜਾਂ ਬੱਲੇਬਾਜੀ ਦੀ ਟੀਮ ਦੇ ਪ੍ਰਦਰਸ਼ਨ ਨੇ ਨਿਰਾਸ਼ ਕੀਤਾ ਹੈ. ਪੰਜਾਬ ਲਈ ਕਪਤਾਨ ਕੇ ਐਲ ਰਾਹੁਲ ਅਤੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੂੰ ਛੱਡ ਕੇ ਕੋਈ ਵੀ ਬੱਲੇਬਾਜ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਨਹੀਂ ਕਰ ਸਕਿਆ ਹੈ. ਹੁਣ ਟੀਮ ਦਾ ਅਗਲਾ ਮੁਕਾਬਲਾ ਸਨਰਾਈਜਰਸ ਹੈਦਰਾਬਾਦ ਨਾਲ ਹੋਣ ਜਾ ਰਿਹਾ ਹੈ ਅਤੇ ਹੁਣ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਇਸ ਮੈਚ ਨੂੰ ਜਿੱਤ ਕੇ ਟੂਰਨਾਮੇਂਟ ਵਿਚ ਵਾਪਸੀ ਕੀਤੀ ਜਾਏ.
ਇਸ ਲਗਾਤਾਰ ਹਾਰ ਦੇ ਕਾਰਨ ਟੀਮ ਦਾ ਮਨੋਬਲ ਵੀ ਕਮਜੋਰ ਹੋਇਆ ਹੈ ਅਤੇ ਹੁਣ ਮੌਕਾ ਹੈ ਕਿ ਟੀਮ ਕੁਝ ਬਦਲਾਅ ਕਰੇ ਤੇ ਟੀਮ ਵਿਚ ਉਸ ਖਿਡਾਰੀ ਨੂੰ ਸ਼ਾਮਲ ਕੀਤਾ ਜਾਵੇ ਜਿਸਨੂੰ ਦੇਖਣ ਲਈ ਕ੍ਰਿਕਟ ਫੈਂਸ ਪਹਿਲੇ ਮੈਚ ਤੋਂ ਇੰਤਜਾਰ ਕਰ ਰਹੇ ਹਨ. ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਵੈਸਟਇੰਡੀਜ ਦੇ ਵਿਸਫੋਟਕ ਸਲਾਮੀ ਬੱਲੇਬਾਜ ਕ੍ਰਿਸ ਗੇਲ ਦੀ, ਜੋ ਕਿ ਇਸ ਸੀਜਨ ਦੇ ਪਹਿਲੇ ਮੈਚ ਤੋਂ ਹੀ ਬਾਹਰ ਬੈਠੇ ਹੋਏ ਹਨ. ਹੁਣ ਨਾ ਸਿਰਫ ਕ੍ਰਿਕਟ ਫੈਂਸ ਬਲਕਿ ਪੰਜਾਬ ਦੀ ਟੀਮ ਮੈਨੇਜਮੈਂਟ ਵੀ ਹੈਦਰਾਬਾਦ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਵਿਚ ਵਿਸਫੋਟਕ ਬੱਲੇਬਾਜ ਕ੍ਰਿਸ ਗੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਨ ਬਾਰੇ ਸੋਚ ਰਹੀ ਹੋਵੇਗੀ.
ਗੇਲ ਨੂੰ ਇਸ ਮੈਚ ਵਿਚ ਲਗਾਤਾਰ ਫਲਾੱਪ ਹੋ ਰਹੇ ਗਲੈਨ ਮੈਕਸਵੇਲ ਦੀ ਜਗ੍ਹਾ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ. ਇਸ ਸੀਜਨ ਦੀ ਸ਼ੁਰੂਆਤ ਤੋਂ ਹੀ ਪੰਜਾਬ ਲਈ ਮਯੰਕ ਅਗਰਵਾਲ ਅਤੇ ਕਪਤਾਨ ਕੇ ਐਲ ਰਾਹੁਲ ਓਪਨਿੰਗ ਕਰ ਰਹੇ ਹਨ ਅਤੇ ਦੋਵਾਂ ਨੇ ਹੁਣ ਤੱਕ ਪੂਰੀ ਜਿੰਮੇਵਾਰੀ ਨਾਲ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ.