
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਰਾਸ਼ਿਦ ਲਤੀਫ ਦਾ ਮੰਨਣਾ ਹੈ ਕਿ ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਇਕ ਚੰਗੇ ਆਲਰਾਊਂਡਰ ਹਨ ਪਰ ਉਸ ਦੀ ਤੁਲਨਾ ਇੰਗਲੈਂਡ ਦੇ ਹਰਫਨਮੌਲਾ ਬੇਨ ਸਟੋਕਸ ਨਾਲ ਨਹੀਂ ਕੀਤੀ ਜਾ ਸਕਦੀ। ਪੰਡਯਾ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 30 ਗੇਂਦਾਂ 'ਚ 71 ਦੌੜਾਂ ਬਣਾਈਆਂ ਸਨ। ਹਾਲਾਂਕਿ ਉਸ ਦੀ ਪਾਰੀ ਵੀ ਭਾਰਤ ਨੂੰ ਜਿੱਤ ਦਿਵਾਉਣ ਲਈ ਕਾਫੀ ਨਹੀਂ ਸੀ।
ਹਾਰਦਿਕ ਨੂੰ ਇਸ ਸਮੇਂ ਭਾਰਤੀ ਟੀ-20 ਟੀਮ ਦਾ ਅਹਿਮ ਮੈਂਬਰ ਮੰਨਿਆ ਜਾਂਦਾ ਹੈ ਕਿਉਂਕਿ ਉਹ ਪਲੇਇੰਗ XI ਨੂੰ ਕਾਫੀ ਸੰਤੁਲਨ ਪ੍ਰਦਾਨ ਕਰਦਾ ਹੈ। 28 ਸਾਲਾ ਪੰਡਯਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਇਰਲੈਂਡ ਦੇ ਦੌਰੇ ਦੌਰਾਨ ਭਾਰਤ ਦੀ ਕਪਤਾਨੀ ਕੀਤੀ ਸੀ ਅਤੇ ਉਸ ਨੇ (2-0) ਟੀ-20 ਸੀਰੀਜ਼ ਜਿੱਤੀ ਸੀ ਪਰ ਰਾਸ਼ਿਦ ਦੇ ਅਨੁਸਾਰ ਪੰਡਯਾ ਦੀ ਤੁਲਨਾ ਸਟੋਕਸ ਨਾਲ ਨਹੀਂ ਕੀਤੀ ਜਾਣੀ ਚਾਹੀਦੀ।
ਆਪਣੇ ਯੂਟਿਊਬ ਚੈਨਲ 'ਤੇ ਬੋਲਦੇ ਹੋਏ ਰਾਸ਼ਿਦ ਨੇ ਕਿਹਾ, ''ਇਸ 'ਚ ਕੋਈ ਸ਼ੱਕ ਨਹੀਂ ਕਿ ਉਹ (ਹਾਰਦਿਕ) ਬਹੁਤ ਵਧੀਆ ਖਿਡਾਰੀ ਹੈ ਪਰ ਮੈਂ 'ਪਰ' ਸ਼ਬਦ ਦੀ ਵਰਤੋਂ ਕਰ ਰਿਹਾ ਹਾਂ ਕਿਉਂਕਿ ਦੋ-ਪੱਖੀ ਸੀਰੀਜ਼ 'ਚ ਅਜਿਹੀਆਂ ਪਾਰਿਆਂ ਅਕਸਰ ਦਿਖਦਿਆਂ ਰਹਿੰਦੀਆਂ ਹਨ। ਬੱਲੇ ਅਤੇ ਗੇਂਦ ਦੋਵਾਂ ਨਾਲ ਵੀ। ਮੈਂ ਅੱਜ ਦੇ ਮੈਚ (ਭਾਰਤ ਬਨਾਮ ਆਸਟਰੇਲੀਆ ਮੋਹਾਲੀ ਵਿੱਚ ਪਹਿਲਾ ਟੀ-20) ਦੀ ਗੱਲ ਨਹੀਂ ਕਰ ਰਿਹਾ, ਪਰ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਹਾਂ।"