
ਜਾਣੋ, 16 ਸਾਲਾਂ ਦੇ ਕਰੀਅਰ ਵਿਚ 874 ਵਿਕਟਾਂ ਲੈਣ ਵਾਲੇ ਇੰਗਲੈਂਡ ਦੇ ਇਸ ਖਿਡਾਰੀ ਨੇ ਕਿਉਂ ਲਿਆ ਸੰਨਿਆਸ Images (Twitter)
ਸਾਬਕਾ ਇੰਗਲੈਂਡ ਅਤੇ ਲੈਂਕਾਸ਼ਾਇਰ ਦੇ ਤੇਜ਼ ਗੇਂਦਬਾਜ਼ ਗ੍ਰਾਹਮ ਓਨੀਅਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਵੈਬਸਾਈਟ ESPNcricinfo ਦੀ ਰਿਪੋਰਟ ਦੇ ਅਨੁਸਾਰ, 37 ਸਾਲਾ ਓਨੀਅਨ ਦੇ ਇਸ ਸਾਲ ਬੌਬ ਵਿਲਿਸ ਟਰਾਫੀ ਤੋਂ ਪਹਿਲਾਂ ਪਿੱਠ ਵਿੱਚ ਸੱਟ ਲੱਗੀ ਸੀ ਅਤੇ ਡਾਕਟਰੀ ਸਲਾਹ ਲੈਣ ਤੋਂ ਬਾਅਦ ਉਹਨਾਂ ਨੇ ਆਪਣਾ ਪੇਸ਼ੇਵਰ ਕਰੀਅਰ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਓਨੀਅਨ ਨੇ ਇੰਗਲੈਂਡ ਲਈ ਸਾਲ 2009 ਅਤੇ 2013 ਵਿਚਾਲੇ 9 ਟੈਸਟ ਮੈਚ ਖੇਡੇ ਹਨ, ਜਿਸ ਦੌਰਾਨ ਉਹਨਾਂ ਨੇ 29.90 ਦੀ ਔਸਤ ਨਾਲ 32 ਵਿਕਟਾਂ ਲਈਆਂ ਹਨ. ਜੇ ਉਹਨਾਂ ਦੇ ਸੱਟਾਂ ਨਾ ਲਗਦੀਆਂ ਤਾਂ ਉਹ ਹੋਰ ਖੇਡਦੇ. ਉਹਨਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਆਪਣੀ ਸ਼ੁਰੂਆਤ ਵਿੱਚ ਪੰਜ ਵਿਕਟਾਂ ਲਈਆਂ ਸੀ।
ਉਹਨਾਂ ਨੇ 2009 ਦੀ ਐਸ਼ੇਜ਼ ਲੜੀ ਵਿੱਚ ਪੰਜ ਵਿੱਚੋਂ ਤਿੰਨ ਮੈਚ ਖੇਡੇ ਸਨ। ਇਹ ਲੜੀ ਇੰਗਲੈਂਡ ਨੇ ਆਪਣੇ ਨਾਮ ਕੀਤੀ ਸੀ.